ਹੋਲੀ ਦੇ ਰੰਗ ’ਚ ਰੰਗੇ ਸ਼ਹਿਰ ਵਾਸੀ, ਸਾਰਿਆਂ ਨੇ ਮਿਲ ਕੇ ਮਨਾਇਆ ਰੰਗਾਂ ਤੇ ਖ਼ੁਸ਼ੀਆਂ ਦਾ ਪ੍ਰਤੀਕ ਤਿਉਹਾਰ

03/18/2022 3:31:38 PM

ਸੰਗਰੂਰ (ਵਿਜੈ ਕੁਮਾਰ ਸਿੰਗਲਾ)-ਕੋਵਿਡ-19 ਤੋਂ ਬਾਅਦ ਦੋ ਸਾਲਾਂ ਤਕ ਲੋਕਾਂ ਵੱਲੋਂ ਹੋਲੀ ਦਾ ਤਿਉਹਾਰ ਨਹੀਂ ਮਨਾਇਆ ਗਿਆ ਸੀ ਪਰ ਇਸ ਸਾਲ ਹੋਲੀ ਦੇ ਤਿਉਹਾਰ ’ਤੇ ਸਰਕਾਰ ਵੱਲੋਂ ਪਾਬੰਦੀਆਂ ਹਟਾਉਣ ਤੋਂ ਬਾਅਦ ਅਤੇ ਕੋਰੋਨਾ ਬੀਮਾਰੀ ਦੇ ਲੱਗਭਗ ਖ਼ਤਮ ਹੋ ਜਾਣ ਕਾਰਨ ਇਸ ਵਾਰ ਪਿੰਡਾਂ, ਕਸਬਿਆਂ, ਸ਼ਹਿਰਾਂ ’ਚ ਹੋਲੀ ਦਾ ਤਿਉਹਾਰ ਵੱਡੀ ਪੱਧਰ ’ਤੇ ਮਨਾਇਆ ਗਿਆ ਹੈ।

ਅੱਜ ਸਵੇਰ ਹੁੰਦਿਆਂ ਹੀ ਨੌਜਵਾਨਾਂ ਵੱਲੋਂ ਮੋਟਰਸਾਈਕਲਾਂ ਦੇ ਵੱਡੇ ਕਾਫ਼ਲਿਆਂ ਦੇ ਰੂਪ ’ਚ ਇਕੱਠੇ ਹੋ ਕੇ ਗਲੀਆਂ-ਮੁਹੱਲਿਆਂ ’ਚ ਆਪਣੇ ਦੋਸਤਾਂ-ਮਿੱਤਰਾਂ ਤੇ ਸਨੇਹੀਆਂ ਉੱਪਰ ਰੰਗ ਪਾਉਣਾ ਸ਼ੁਰੂ ਕੀਤਾ। ਇਸ ਦੇ ਨਾਲ ਹੀ ਬੱਚਿਆਂ ਨੇ ਛੋਟੀਆਂ-ਵੱਡੀਆਂ ਪਿਚਕਾਰੀਆਂ, ਗੁਬਾਰਿਆਂ ਅਤੇ ਰੰਗਾਂ ਨਾਲ ਹੋਲੀ ਦਾ ਖੂਬ ਆਨੰਦ ਮਾਣਿਆ।

ਇਨ੍ਹਾਂ ਤੋਂ ਇਲਾਵਾ ਔਰਤਾਂ ਵੱਲੋਂ ਵੀ ਸੰਗਰੂਰ, ਸ਼ੇਰਪੁਰ ਤੇ ਧੂਰੀ ਵਿਖੇ ਹੋਲੀ ਦੇ ਤਿਉਹਾਰ ਨੂੰ ਬੜੇ ਉਤਸ਼ਾਹ ਨਾਲ ਮਨਾਇਆ ਗਿਆ।

ਇਹ ਵੀ ਪੜ੍ਹੋ : ਸੰਦੀਪ ਕਤਲਕਾਂਡ ਸਬੰਧੀ ਪੁਲਸ ਦੇ ਹੱਥ ਲੱਗੇ ਅਹਿਮ ਸੁਰਾਗ਼, ਗੈਂਗਸਟਰਾਂ ਨਾਲ ਜੁੜੇ ਤਾਰ

ਗਰੁੱਪਾਂ ’ਚ ਇਕੱਠੀਆਂ ਹੋਈਆਂ ਔਰਤਾਂ ਨੇ ਇਕ-ਦੂਜੀ ਦੇ ਘਰ ਜਾ ਕੇ ਰੰਗ ਲਗਾਇਆ ਅਤੇ ਖ਼ੁਸ਼ੀ ’ਚ ਜਸ਼ਨ ਮਨਾਏ। ਸਤੀਸ਼ ਕੁਮਾਰ, ਰਿੰਕੂ, ਵਿਸ਼ਾਲ ਅਤੇ ਤਰਸੇਮ ਕੁਮਾਰ ਨੇ ਜਗ ਬਾਣੀ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਇਹ ਤਿਉਹਾਰ ਰੰਗਾਂ ਅਤੇ ਖ਼ੁਸ਼ੀਆਂ ਦਾ ਪ੍ਰਤੀਕ ਹੈ, ਇਸ ਲਈ ਸਾਨੂੰ ਰਲ-ਮਿਲ ਕੇ ਇਸ ਤਰ੍ਹਾਂ ਦੇ ਤਿਉਹਾਰ ਮਨਾਉਣੇ ਚਾਹੀਦੇ ਹਨ।

ਇਹ ਤਿਉਹਾਰ ਸਾਡੀ ਆਪਸੀ ਭਾਈਚਾਰਕ ਸਾਂਝ ਨੂੰ ਮਜ਼ਬੂਤ ਕਰਦੇ ਹਨ। ਵੱਖ-ਵੱਖ ਘਰਾਂ ’ਚ ਜਿਥੇ ਰੰਗਾਂ ਨਾਲ ਹੋਲੀ ਖੇਡੀ ਗਈ, ਉਥੇ ਹੀ ਫੁੱਲਾਂ ਨਾਲ ਵੀ ਹੋਲੀ ਖੇਡ ਕੇ ਇਸ ਤਿਉਹਾਰ ਨੂੰ ਮਨਾਇਆ ਗਿਆ।

Manoj

This news is Content Editor Manoj