ਸੀ.ਆਈ.ਏ ਸਟਾਫ ਦੀ ਪੁਲਸ ਨੇ ਹੈਰੋਇਨ ਸਮੇਤ ਦੋ ਵਿਕਤੀਆਂ ਨੂੰ ਕੀਤਾ ਗ੍ਰਿਫ਼ਤਾਰ

04/23/2021 6:29:01 PM

ਐਸ.ਏ.ਐਸ ਨਗਰ (ਪਰਦੀਪ) :  ਸੀ.ਆਈ.ਸਟਾਫ ਦੀ ਪੁਲਸ ਪਾਰਟੀ ਵੱਲੋਂ ਦੋ ਨਸ਼ਾ ਤਸੱਕਰਾਂ ਮਨੋਜ ਸ਼ਰਮਾ ਅਤੇ ਐਸਵਰਿਆ ਨਾਗਪਾਲ ਨੂੰ 260 ਗ੍ਰਾਮ ਹੈਰੋਇਨ ਸਮੇਤ ਗ੍ਰਿਫ਼ਤਾਰ ਕੀਤਾ ਹੈ। ਇਹ ਜਾਣਕਾਰੀ ਜ਼ਿਲ੍ਹਾ ਪੁਲਸ ਮੁਖੀ ਸ੍ਰੀ ਸਤਿੰਦਰ ਸਿੰਘ ਵੱਲੋਂ ਪ੍ਰੈਸ ਨੋਟ ਰਾਹੀਂ ਦਿੱਤੀ ਗਈ। ਉਨ੍ਹਾਂ ਦੱਸਿਆ ਹੈ ਕਿ ਨਸ਼ਿਆ ਖ਼ਿਲਾਫ਼ ਵਿੱਢੀ ਮੁਹਿੰਮ ਨੂੰ ਮੁੱਖ ਰੱਖਦੇ ਹੋਏ ਐੱਸ.ਪੀ. (ਡੀ) ਹਰਮਨਦੀਪ ਸਿੰਘ ਹਾਂਸ, ਡੀ. ਐੱਸ. ਪੀ. (ਡੀ) ਐੱਸ. ਏ. ਐੱਸ. ਨਗਰ ਗੁਰਚਰਨ ਸਿੰਘ ਦੀ ਰਹਿਨੁਮਾਈ ਹੇਠ ਅਤੇ ਇਸੰਪੈਕਟਰ ਗੁਰਮੇਲ ਸਿੰਘ ਇੰਚਾਰਜ ਸੀ.ਆਈ. ਏ ਸਟਾਫ਼ ਮੋਹਾਲੀ ਦੀ ਨਿਗਰਾਨੀ ’ਚ ਸੀ.ਆਈ. ਏ ਸਟਾਫ਼ ਮੋਹਾਲੀ ਦੀ ਪੁਲਸ ਪਾਰਟੀ ਨੇ ਪੀਰ ਮੁਛੱਲਾ ਵਿਖੇ ਦੌਰਾਨੇ ਨਾਕਾਬੰਦੀ ਕਰਕੇ ਦੋਸ਼ੀਆਂ ਨੂੰ ਕਾਬੂ ਕਰਕੇ ਉਨ੍ਹਾਂ ਦੀ ਸਰਚ ਕਰਨ ’ਤੇ ਉਨ੍ਹਾਂ ਪਾਸੋਂ 260 ਗ੍ਰਾਮ ਹੈਰੋਇਨ ਬਰਾਮਦ ਹੋਈੇ। ਐੱਸ.ਐੱਸ.ਪੀ ਨੇ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਵਿਅਕਤੀਆਂ ਦੀ ਪੁੱਛਗਿੱਛ ’ਚ ਇਹ ਗੱਲ ਸਾਹਮਣੇ ਆਈ ਕਿ ਮਨੋਜ ਸ਼ਰਮਾ ਪੁੱਤਰ ਲਕਸ਼ਮਨ ਪ੍ਰਸ਼ਾਦ ਵਾਸੀ ਮਕਾਨ ਨੰਬਰ 445 /9 ਗੰਗਾ ਬਾਗ ਉਮਰਾਗੇਟ ਨੇੜੇ ਸੰਕਟ ਮੋਚਨ ਮੰਦਰ ਹਾਂਸੀ ਥਾਣਾ ਸਿਟੀ ਹਾਂਸੀ ਜ਼ਿਲ੍ਹਾ ਹਿਸਾਰ ਹਾਲ ਵਾਸੀ ਕਿਰਾਏਦਾਰ ਮਕਾਨ ਨੰਬਰ 211 ਸ਼ਿਵ ਨਗਰ ਪੀਰ ਮੁਛੱਲਾ ਥਾਣਾ ਢਕੌਲੀ ਜ਼ਿਲ੍ਹਾ ਐੱਸ.ਏ.ਐੱਸ. ਨਗਰ ਰਹਿ ਕੇ ਆਪਣੇ ਸਾਥੀ ਐਸ਼ਵਰਿਆ ਨਾਗਪਾਲ ਪੁੱਤਰ ਲੇਟ ਸੁਭਾਸ਼ ਨਾਗਪਾਲ ਵਾਸੀ ਫਲੈਟ ਨੰਬਰ 310 ਸੈਕਿੰਡ ਫਲੋਰ ਪਾਇਨ ਹੋਮਸ ਸੁਸਾਇਟੀ ਢਕੌਲੀ ਥਾਣਾ ਢਕੌਲੀ ਜ਼ਿਲ੍ਹਾ ਐੱਸ.ਏ.ਐੱਸ. ਨਗਰ ਹਾਲ ਵਾਸੀ ਕਿਰਾਏਦਾਰ ਮਕਾਨ ਨੰਬਰ 231 ਸ਼ਿਵ ਨਗਰ ਪੀਰ ਮੁਛੱਲਾ ਥਾਣਾ ਢਕੌਲੀ ਵਿਖੇ ਰਹਿ ਕੇ ਆਪਣੇ ਗ੍ਰਾਹਕਾਂ ਨੂੰ ਮੋਹਾਲੀ, ਢਕੌਲੀ, ਜੀਰਕਪੁਰ, ਚੰਡੀਗੜ੍ਹ ਅਤੇ ਪੰਚਕੂਲਾ ਦੇ ਇਲਾਕੇ ’ਚ ਹੈਰੋਇਨ ਦੀ ਸਪਲਾਈ ਕਰਦੇ ਸਨ।

ਇਹ ਵੀ ਪੜ੍ਹੋ :  ਪ੍ਰੇਮ ਸਬੰਧਾਂ ਦਾ ਖ਼ੌਫ਼ਨਾਕ ਅੰਤ, 16 ਸਾਲਾ ਮੁੰਡੇ ਨੇ ਪ੍ਰੇਮਿਕਾ ਦੇ ਪਰਿਵਾਰ ਤੋਂ ਤੰਗ ਆ ਕੇ ਨਿਗਲਿਆ ਜ਼ਹਿਰ

ਜ਼ਿਲ੍ਹਾ ਪੁਲਸ ਮੁਖੀ ਨੇ ਦੱਸਿਆ ਕਿ ਪੁੱਛਗਿੱਛ ਦੌਰਾਨ ਗ੍ਰਿਫ਼ਤਾਰ ਕੀਤੇ ਵਿਅਕਤੀਆਂ ਨੇ ਇਹ ਵੀ ਦੱਸਿਆ ਕਿ ਉਹ ਕਾਫੀ ਲੰਬੇ ਸਮੇਂ ਤੋਂ ਦਿੱਲੀ ਉੱਤਮ ਨਗਰ ਤੋਂ ਨਾਈਜੀਰੀਅਨ ਪਾਸੋਂ ਹੈਰੋਇਨ ਦੀ ਖ਼ਰੀਦ ਕਰਕੇ ਅੱਗੇ ਵੇਚਣ ਦਾ ਨਾਜ਼ਾਇਜ਼ ਧੰਦਾ ਕਰਦੇ ਆ ਰਹੇ ਹਨ। ਇਨ੍ਹਾਂ ਤੋਂ ਪਹਿਲਾਂ ਵੀ ਐੱਨ. ਡੀ. ਪੀ. ਐਸ. ਐਕਟ ਅਧੀਨ ਮੁਕੱਦਮਾ ਦਰਜ ਰਜਿਸਟਰ ਹੈ। ਦੋਨੋਂ ਉਕਤ ਵਿਅਕਤੀਆਂ ਪਾਸੋਂ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ। ਜਿਸ ਨਾਲ ਹੈਰੋਇਨ ਦੀ ਸਪਲਾਈ ਕਰਨ ਵਾਲੇ ਮੁੱਖ ਤਸੱਕਰਾਂ ਬਾਰੇ ਜਾਣਕਾਰੀ ਸਾਹਮਣੇ ਆਏਗੀ ਅਤੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰਕੇ ਹੈਰੋਇਨ ਦੀ ਸਪਲਾਈ ਚੈਨ ਨੂੰ ਤੋੜਿਆ ਜਾ ਸਕੇ। ਉੱਕਤਾਨ ਮੁਲਜ਼ਮਾਂ ਖ਼ਿਲਾਫ਼ ਮੁਕੱਦਮਾ ਨੰਬਰ 46 ਮਿਤੀ 22-04-2021 ਅ/ਧ 21-61-85 ਐੱਨ.ਡੀ.ਪੀ.ਐੱਸ ਐਕਟ ਅਧੀਨ ਥਾਣਾ ਢਕੌਲੀ ਵਿਖੇ ਮੁਕੱਦਮਾ ਦਰਜ ਰਜਿਸਟਰ ਹੋਇਆ ਸੀ। ਪੁਲਸ ਵਲੋਂ ਮੁਲਜ਼ਮਾਂ ਖ਼ਿਲਾਫ਼ ਪੁਲਸ ਰਿਮਾਂਡ ਹਾਸਲ ਕੀਤਾ ਜਾਵੇਗਾ। 

ਇਹ ਵੀ ਪੜ੍ਹੋ :  ਕੋਰੋਨਾ ਮਰੀਜ਼ਾਂ ਦੇ ਪਰਿਵਾਰਾਂ ਨੂੰ ਆਕਸੀਜਨ ਲਈ ਨਹੀਂ ਪਵੇਗਾ ਭਟਕਣਾ

ਨੋਟ: ਇਸ ਖਬਰ ਬਾਰੇ ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ

Anuradha

This news is Content Editor Anuradha