7 ਪੀ. ਸੀ. ਐੱਸ. ਅਧਿਕਾਰੀਆਂ ਨੂੰ ਮਿਲੀ ਤਰੱਕੀ, 4 ਤਬਦੀਲ

01/24/2019 1:05:04 PM

ਚੰਡੀਗੜ੍ਹ (ਭੁੱਲਰ) - ਪੰਜਾਬ ਸਰਕਾਰ ਵਲੋਂ ਜਾਰੀ ਹੁਕਮਾਂ ਅਨੁਸਾਰ 4 ਪੀ. ਸੀ. ਐੱਸ. ਅਧਿਕਾਰੀਆਂ ਦੇ ਤਬਾਦਲੇ ਕੀਤੇ ਗਏ ਹਨ, ਜਦਕਿ ਕੇਂਦਰ ਸਰਕਾਰ ਨੇ ਰਾਜ ਦੇ 7 ਪੀ. ਸੀ.ਐੱਸ. ਅਧਿਕਾਰੀਆਂ ਨੂੰ ਤਰੱਕੀ ਦੇ ਕੇ ਆਈ. ਏ. ਐੱਸ. ਬਣਾਉਣ ਦਾ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ। ਇਨ੍ਹਾਂ ਅਧਿਕਾਰੀਆਂ 'ਚ ਭੁਪਿੰਦਰ ਸਿੰਘ-2, ਨਵਜੋਤ ਪਾਲ ਸਿੰਘ ਰੰਧਾਵਾ, ਪਮੀਤ ਸਿੰਘ, ਹਰਵੀਰ ਸਿੰਘ, ਪੂਨਮ ਦੀਪ ਕੌਰ, ਅਮਿਤ ਤਲਵਾੜ ਤੇ ਹਰਗੁਣਜੀਤ ਕੌਰ ਸ਼ਾਮਲ ਹਨ। ਤਬਦੀਲ ਕੀਤੇ ਗਏ 4 ਪੀ. ਸੀ. ਐੱਸ. ਅਧਿਕਾਰੀਆਂ ਵਿਚ ਨਿਤੀਸ਼ ਸਿੰਗਲਾ ਜੁਆਇੰਟ ਕਮਿਸ਼ਨਰ ਮਿਊਂਸੀਪਲ ਕਾਰਪੋਰੇਸ਼ਨ ਅੰਮ੍ਰਿਤਸਰ ਨੂੰ ਬਦਲ ਕੇ ਸਕੱਤਰ ਆਰ. ਟੀ. ਏ. ਜਲੰਧਰ, ਕੰਵਲਜੀਤ ਸਿੰਘ ਨੂੰ ਇਸ ਪਦ ਤੋਂ ਤਬਦੀਲ ਕਰਕੇ ਜੁਆਇੰਟ ਕਮਿਸ਼ਨਰ ਮਿਊਂਸੀਪਲ ਕਾਰਪੋਰੇਸ਼ਨ ਅੰਮ੍ਰਿਤਸਰ ਦੇ ਦਿੱਤਾ ਗਿਆ ਹੈ। 

ਇਸ ਤੋਂ ਇਲਾਵਾ ਦਮਨਦੀਪ ਕੌਰ ਡਿਪਟੀ ਡਾਇਰੈਕਟਰ ਪ੍ਰਸ਼ਾਸਨ ਟੈਕਨੀਕਲ ਐਜੂਕੇਸ਼ਨ ਐਂਡ ਇੰਡਸਟ੍ਰੀਅਲ ਟ੍ਰੇਨਿੰਗ ਨੂੰ ਪਹਿਲੇ ਵਿਭਾਗ ਨਾਲ ਸਕੱਤਰ ਸਟੇਟ ਐੱਨ.ਆਰ.ਆਈ. ਕਮਿਸ਼ਨ ਅਤੇ ਪ੍ਰਿਤਪਾਲ ਸਿੰਘ ਨੂੰ ਸਕੱਤਰ ਐੱਨ.ਆਰ.ਆਈ. ਕਮਿਸ਼ਨ ਦੇ ਅਹੁਦੇ ਤੋਂ ਬਦਲ ਕੇ ਡਿਪਟੀ ਸਕੱਤਰ ਮਾਲ ਤੇ ਪੁਨਰਵਾਸ ਲਾਇਆ ਗਿਆ ਹੈ ਅਤੇ ਭੂਮੀ ਪ੍ਰਾਪਤੀ ਕਲੈਕਟਰ ਉਦਯੋਗ ਵਿਭਾਗ ਅਤੇ ਡਿਪਟੀ ਡਾਇਰੈਕਟਰ ਕਲੋਨਾਈਜ਼ੇਸ਼ਨ ਦਾ ਅਡੀਸ਼ਨਲ ਚਾਰਜ ਵੀ ਉਨ੍ਹਾਂ ਕੋਲ ਰਹੇਗਾ।

rajwinder kaur

This news is Content Editor rajwinder kaur