ਪਿਸਤੌਲ ਦੀ ਨੋਕ ’ਤੇ ਪੈਟਰੋਲ ਪੰਪ ਤੋਂ ਲੁੱਟੀ ਨਕਦੀ

01/15/2022 9:05:56 AM

ਲੌਂਗੋਵਾਲ (ਜ.ਬ.) : ਅੱਜ ਸ਼ਾਮ ਇਥੇ ਇਕ ਪੈਟਰੋਲ ਪੰਪ ਤੋਂ ਪਿਸਤੌਲ ਦੀ ਨੋਕ ’ਤੇ ਦੋ ਅਣਪਛਾਤੇ ਕਾਰ ਸਵਾਰਾਂ ਵੱਲੋਂ ਲੁੱਟ-ਖੋਹ ਕੀਤੇ ਜਾਣ ਦੀ ਖਬਰ ਮਿਲੀ ਹੈ। ਮੰਡੇਰ ਕਲਾਂ ਰੋਡ ’ਤੇ ਸਥਿਤ ਵਿਕਾਸ ਕੇ. ਐੱਸ. ਕੇ ਫਿਊਲ ਸੈਂਟਰ ਦੀ ਮਾਲਕ ਅਰਚਨਾ ਦੇਵੀ ਦੇ ਪਤੀ ਬਾਲ ਕ੍ਰਿਸ਼ਨ ਬਾਲੀ ਨੇ ਦੱਸਿਆ ਕਿ ਦੋ ਨਕਾਬਪੋਸ਼ ਕਾਰ ਸਵਾਰ ਪੈਟਰੋਲ ਪੰਪ ’ਤੇ ਤੇਲ ਪਵਾਉਣ ਲਈ ਰੁਕੇ ਅਤੇ ਉਨ੍ਹਾਂ ਨੇ ਆਪਣੀ ਗੱਡੀ ’ਚ 2400 ਰੁਪਏ ਦਾ ਤੇਲ ਪਵਾਉਣ ਉਪਰੰਤ ਇਕ ਵਿਅਕਤੀ ਗੱਡੀ ’ਚੋਂ ਬਾਹਰ ਉਤਰ ਕੇ ਸਾਡੇ ਕੋਲ ਆਇਆ ਅਤੇ ਪਿਸਤੌਲ ਦੀ ਨੋਕ ’ਤੇ ਮੇਰੇ ਪਰਸ ’ਚੋਂ 15 ਤੋਂ 18 ਹਜ਼ਾਰ ਰੁਪਏ ਲੁੱਟ ਲਏ ਅਤੇ ਦਫਤਰ ’ਚ ਗੱਲੇ ਦੀ ਫਰੋਲਾ-ਫਰਾਲੀ ਕੀਤੀ। ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਉਕਤ ਦੋਵੇਂ ਅਣਪਛਾਤੇ ਲੁਟੇਰੇ ਪਿੰਡ ਢੱਡਰੀਆਂ ਵੱਲ ਫਰਾਰ ਹੋ ਗਏ। ਇਹ ਲੁਟੇਰੇ ਸਫੈਦ ਰੰਗ ਦੀ ਸਕੌਡਾ ਕਾਰ ’ਚ ਸਵਾਰ ਸਨ। ਉਨ੍ਹਾਂ ਦੱਸਿਆ ਕਿ ਦੋਵਾਂ ਲੁਟੇਰਿਆਂ ਦੇ ਮੂੰਹ ’ਤੇ ਮਾਸਕ ਲੱਗੇ ਹੋਏ ਸਨ।

ਇਹ ਵੀ ਪੜ੍ਹੋ : ਲੋਹੜੀ ਤੋਂ ਪਹਿਲਾਂ ਪਰਿਵਾਰ ’ਚ ਪਏ ਵੈਣ, ਭਿਆਨਕ ਹਾਦਸੇ ’ਚ ਦੋ ਸਕੇ ਭਰਾਵਾਂ ਦੀ ਮੌਤ

ਥਾਣਾ ਲੌਂਗੋਵਾਲ ਦੇ ਮੁਖੀ ਜਗਮੇਲ ਸਿੰਘ ਨੇ ਕਿਹਾ ਕਿ ਘਟਨਾ ਦੀ ਖਬਰ ਮਿਲਣ ਦੇ ਤੁਰੰਤ ਬਾਅਦ ਹੀ ਅਸੀਂ ਉਕਤ ਪੈਟਰੋਲ ਪੰਪ ’ਤੇ ਪੁੱਜ ਗਏ ਸੀ ਅਤੇ ਪੂਰੇ ਜ਼ਿਲੇ ’ਚ ਪੁਲਸ ਨੂੰ ਇਸ ਘਟਨਾ ਸਬੰਧੀ ਜਾਣੂ ਕਰਵਾ ਦਿੱਤਾ ਗਿਆ ਹੈ ਤਾਂ ਜੋ ਉਕਤ ਲੁਟੇਰਿਆਂ ਨੂੰ ਗੱਡੀ ਸਮੇਤ ਕਾਬੂ ਕੀਤਾ ਜਾ ਸਕੇ।

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?

Anuradha

This news is Content Editor Anuradha