ਗੁਪਤ ਅੰਗ ’ਚ ਨਸ਼ਾ ਲੁਕੋ ਕੇ ਲਿਜਾਂਦਾ ਕੈਦੀ ਕਾਬੂ

03/08/2020 11:09:29 PM

ਬਠਿੰਡਾ,(ਵਰਮਾ)- ਪੈਰੋਲ ਤੋਂ ਆਏ ਕੈਦੀ ਨੇ ਨਸ਼ਾ ਲੈ ਜਾਣ ਦਾ ਅਨੋਖਾ ਤਰੀਕਾ ਅਪਨਾਉਂਦੇ ਹੋਏ ਕੰਡੋਮ ਦਾ ਇਸਤੇਮਾਲ ਕੀਤਾ ਪਰ ਜੇਲ ਦੇ ਸੁਰੱਖਿਆ ਕਰਮਚਾਰੀਆਂ ਨੇ ਤਲਾਸ਼ੀ ਦੌਰਾਨ ਉਸ ਨੂੰ ਫਡ਼ ਲਿਆ। ਜਾਣਕਾਰੀ ਅਨੁਸਾਰ ਡਿਪਟੀ ਜੇਲ ਸੁਪਰੀਟੈਂਡੈਂਟ ਰਾਹੁਲ ਰਾਜਾ ਨੇ ਦੱਸਿਆ ਕਿ ਜਗਤਾਰ ਸਿੰਘ ਪੁੱਤਰ ਦਰਸ਼ਨ ਸਿੰਘ ਜੋ ਜੇਲ ’ਚ ਨਸ਼ੇ ਦੀ ਸਮੱਗਲਿੰਗ ਦੇ ਦੋਸ਼ ’ਚ 10 ਸਾਲ ਦੀ ਸਜ਼ਾ ਕੱਟ ਰਿਹਾ ਹੈ, 42 ਦਿਨ ਦੇ ਪੈਰੋਲ ’ਤੇ ਗਿਆ ਸੀ। ਸ਼ਨੀਵਾਰ ਸ਼ਾਮ ਜਿਵੇਂ ਹੀ ਉਹ ਪੈਰੋਲ ਕੱਟ ਕੇ ਜੇਲ ਆਇਆ ਤਾਂ ਜੇਲ ਸੁਰੱਖਿਆ ਕਰਮਚਾਰੀਆਂ ਨੇ ਤਲਾਸ਼ੀ ਲਈ ਤਾਂ ਕੁੱਝ ਨਹੀਂ ਮਿਲਿਆ ਪਰ ਅਚਾਨਕ ਜੇਲ ਵਾਰਡਨ ਦੀ ਨਜ਼ਰ ਉਸ ਦੇ ਗੁਪਤ ਅੰਗਾਂ ’ਤੇ ਪਈ ਤਾਂ ਕੈਦੀ ਨੇ ਕੰਡੋਮ ’ਚ ਨਸ਼ੇ ਵਾਲਾ ਪਦਾਰਥ ਭਰ ਕੇ ਗੁੱਦੇ ’ਚ ਲੁਕੋਇਆ ਹੋਇਆ ਸੀ। ਬੇਸ਼ੱਕ ਇਸ ਪਾਊਡਰ ਨੂੰ ਜਾਂਚ ਲਈ ਲੈਬਾਰਟਰੀ ’ਚ ਭੇਜ ਦਿੱਤਾ ਹੈ ਰਿਪੋਟਰ ਆਉਣ ’ਤੇ ਸਪੱਸ਼ਟ ਹੋਵੇਗਾ ਕਿ ਕਿਸ ਕਿਸਮ ਦਾ ਨਸ਼ਾ ਸੀ। ਦੋਸ਼ੀ ਬਾਰੇ ਜੇਲ ਅਧਿਕਾਰੀਆਂ ਨੇ ਪੁਲਸ ਕਾਰਵਾਈ ਲਈ ਲਿਖਿਆ ਹੈ।

 

Bharat Thapa

This news is Content Editor Bharat Thapa