ਪੰਜਾਬ ਦੇ ਲੋਕ ਕੈਪਟਨ ਦੇ ਲਾਰਿਆਂ ਤੋਂ ਅੱਕੇ : ਚੰਦੂਮਾਜਰਾ

04/16/2019 6:29:44 PM

ਖਰੜ,(ਅਮਰਦੀਪ, ਰਣਬੀਰ) : ਹਲਕਾ ਸ੍ਰੀ ਆਨੰਦਪੁਰ ਸਾਹਿਬ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਵਿਧਾਨ ਸਭਾ ਹਲਕਾ ਖਰੜ ਦੇ ਪਿੰਡ ਮੱਛਲੀਕਲਾਂ, ਨੰਗਲ ਫੈਜਗੜ੍ਹ, ਟੋਡਰ ਮਾਜਰਾ, ਰਸਨੇਹੜੀ, ਮਗਰ ਦਾ ਦੌਰਾ ਕੀਤਾ। ਇਸ ਮੌਕੇ ਚੰਦੂਮਾਜਰਾ ਨੇ ਕਿਹਾ ਕਿ ਹਲਕੇ ਦੇ ਅੰਦਰ ਕਾਂਗਰਸ ਨੂੰ ਕੋਈ ਯੋਗ ਉਮੀਦਵਾਰ ਨਾ ਮਿਲਣ ਕਾਰਨ ਹੀ ਬਾਹਰ ਦੇ ਉਮੀਦਵਾਰ ਨੂੰ ਟਿਕਟ ਦੇਣਾ ਸਪੱਸ਼ਟ ਕੀਤਾ ਗਿਆ ਹੈ ਕਿਉਂਕਿ ਕਾਂਗਰਸ ਨੇ ਆਪਣੀ ਹਾਰ ਮੰਨ ਲਈ ਹੈ। ਉਨ੍ਹਾਂ ਕਿਹਾ ਕਿ ਤਿਵਾੜੀ ਦੇ ਆਉਣ ਨਾਲ ਅਕਾਲੀਆਂ ਨੇ ਅੱਧੀ ਜੰਗ ਪਹਿਲਾਂ ਹੀ ਜਿੱਤ ਲਈ ਹੈ। ਇਸ ਮੌਕੇ ਹਲਕਾ ਇੰਚਾਰਜ ਰਣਜੀਤ ਸਿੰਘ ਰਾਣਾ ਗਿੱਲ ਨੇ ਬੋਲਦਿਆਂ ਕਿਹਾ ਕਿ ਪੰਜਾਬ ਦੇ ਲੋਕ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਲਾਰਿਆਂ ਤੋਂ ਅੱਕ ਗਏ ਹਨ, ਜਿਸ ਦਾ ਖਾਮਿਆਜ਼ਾ ਕਾਂਗਰਸ ਨੂੰ ਆ ਰਹੀਆਂ ਲੋਕ ਸਭਾ ਚੋਣਾਂ ਦੌਰਾਨ ਭੁਗਤਣਾ ਪਾਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕਾਂ ਨੂੰ ਕਾਂਗਰਸ ਸਰਕਾਰ ਕਿਸਾਨ, ਮਜ਼ਦੂਰ ਤੇ ਮੁਲਾਜ਼ਮ ਵਿਰੋਧੀ ਜਾਪਣ ਲੱਗੀ ਹੈ। ਇਸ ਮੌਕੇ ਨਰਿੰਦਰ ਸਿੰਘ ਰਾਣਾ, ਚਰਨਜੀਤ ਸਿੰਘ ਕਾਲੇਵਾਲ, ਹਰਪ੍ਰੀਤ ਸਿੰਘ, ਸਰਕਲ ਪ੍ਰਧਾਨ ਕੁਲਵਿੰਦਰ ਸਿੰਘ, ਦਰਸ਼ਨ ਸਿੰਘ ਸ਼ਿਵਜੋਤ, ਰਾਜਪਾਲ ਰਾਜੂ, ਗੁਰਮੁੱਖ ਸਿੰਘ ਖੂਨੀਮਾਜਰਾ, ਸੰਦੀਪ ਕੁਮਾਰ, ਦੇਵਿੰਦਰ ਬਰਮੀ, ਮਾਰਵੀਰ, ਬਿੱਲੂ, ਸੰਤ ਸਿੰਘ, ਰਾਣਾ, ਧਰਮਵੀਰ, ਸੰਜੂ ਰਾਣਾ, ਹਰਵਿੰਦਰ ਸਿੰਘ ਪਾਤੜਾਂ, ਸਰਪੰਚ ਅਮਨਦੀਪ ਸਿੰਘ, ਰਣਜੀਤ ਸਿੰਘ, ਰਾਜਾ, ਰਾਣਾ ਸਰਪੰਚ, ਸਰਬਜੀਤ ਸਰਪੰਚ, ਦੀਪਾ, ਕਾਲਾ, ਜੰਗ ਸਿੰਘ, ਸੋਨੀ, ਅਮਰ ਸਿੰਘ, ਕੁਲਵਿੰਦਰ ਸਿੰਘ, ਬਚਿੱਤਰ ਸਿੰਘ, ਰਣਧੀਰ ਸਿੰਘ ਧੀਰਾ, ਭੁਪਿੰਦਰ ਸਿੰਘ ਕਾਲਾ, ਗੁਰਜਿੰਦਰ ਸਿੰਘ, ਦਿਲਬਾਗ ਸਿੰਘ, ਮੇਲਾ ਸਿੰਘ, ਜਗਤਾਰ ਸਿੰਘ, ਸ਼ਿੰਦਾ ਪੰਚ, ਦੀਦਾਰ ਸਿੰਘ, ਗੋਲਡੀ ਵੀ ਹਾਜ਼ਰ ਸਨ।