ਨਹਿਰੀ ਵਿਭਾਗ ਦਾ ਪਟਵਾਰੀ ਤੇ ਜ਼ਿਲ੍ਹੇਦਾਰ ਰਿਸ਼ਵਤ ਲੈਂਦਾ ਰੰਗੇ ਹੱਥੀ ਕਾਬੂ

08/04/2020 7:16:57 PM

ਸ੍ਰੀ ਮੁਕਤਸਰ ਸਾਹਿਬ,(ਰਿਣੀ,ਪਵਨ)- ਸ੍ਰੀ ਮੁਕਤਸਰ ਸਾਹਿਬ ਵਿਜੀਲੈਂਸ ਦੀ ਟੀਮ ਨੇ ਹਲਕਾ ਕੋਟਕਪੂਰਾ ਦੇ ਨਹਿਰੀ ਵਿਭਾਗ ਦੇ ਜ਼ਿਲ੍ਹੇਦਾਰ ਨੂੰ ਰਿਸ਼ਵਤ ਲੈਣ ਦੇ ਦੋਸ਼ 'ਚ ਕਾਬੂ ਕੀਤਾ ਹੈ। ਜਾਣਕਾਰੀ ਮੁਤਾਬਕ ਜ਼ਿਲ੍ਹੇਦਾਰ ਪਰਸ਼ੋਤਮ ਦਾਸ ਅਤੇ ਹਰੀਕੇ ਕਲਾਂ ਪਿੰਡ ਦੇ ਪਟਵਾਰੀ ਸੁਖਮੰਦਰ ਕੁਮਾਰ ਨੂੰ 13000 ਰੁਪਏ ਦੀ ਰਿਸ਼ਵਤ ਲੈਂਦੇ ਵਿਜੀਲੈਂਸ ਟੀਮ ਵਲੋਂ ਰੰਗੇ ਹੱਥੀ ਕਾਬੂ ਕੀਤਾ ਗਿਆ ਹੈ । ਇਹ ਰਿਸ਼ਵਤ ਉਨ੍ਹਾਂ ਨੇ ਪਿੰਡ ਹਰੀਕੇ ਕਲਾਂ ਦੇ ਵਿਅਕਤੀ ਗੁਰਵਿੰਦਰ ਸਿੰਘ ਤੋਂ ਇਕ ਖਾਲ 'ਚੋਂ ਵਾਰੀ ਪੱਕੀ ਕਰਵਾਉਣ ਅਤੇ ਇਕ ਖਾਲ 'ਚ ਤਿੰਨ ਨੱਕੇ-ਪੱਕੇ ਕਰਵਾਉਣ ਵਾਸਤੇ ਲਈ ਸੀ। ਇਸ ਸਬੰਧੀ 30 ਹਜ਼ਾਰ ਰੁਪਏ ਦੀ ਰਿਸ਼ਵਤ ਮੰਗੀ ਗਈ ਸੀ ਅਤੇ ਸੌਦਾ 26 ਹਜ਼ਾਰ ਰੁਪਏ ਵਿਚ ਤਹਿ ਹੋਇਆ ਸੀ। ਜਿਸ 'ਚੋਂ ਪਹਿਲੀ ਕਿਸ਼ਤ 13 ਹਜ਼ਾਰ ਰੁਪਏ ਅੱਜ ਦੇਣੀ ਸੀ, ਜਿਸ ਸਬੰਧੀ ਮੁਦਈ ਵਲੋਂ ਵਿਜੀਲੈਂਸ ਨੂੰ ਸੂਚਿਤ ਕੀਤਾ ਗਿਆ ਹੈ। ਡੀ. ਐਸ. ਪੀ. ਵਿਜੀਲੈਂਸ ਗੁਰਿੰਦਰਜੀਤ ਸਿੰਘ ਨੇ ਪੁਲਸ ਪਾਰਟੀ ਸਮੇਤ ਇਨ੍ਹਾਂ ਨੂੰ ਰੰਗੇ ਹੱਥੀ ਕਾਬੂ ਕਰ ਲਿਆ ।

Deepak Kumar

This news is Content Editor Deepak Kumar