ਕੈਨੇਡਾ ਭੇਜਣ ਦਾ ਝਾਂਸਾ ਦੇ ਠੱਗੇ 5.97 ਲੱਖ

12/25/2019 9:18:50 PM

ਲੁਧਿਆਣਾ,(ਅਮਨ)- ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ 5 ਲੱਖ 97 ਹਜ਼ਾਰ ਰੁਪਏ ਠੱਗਣ ਦਾ ਮਾਮਲਾ ਸਾਹਮਣੇ ਆਇਆ ਹੈ। ਹਰਵਿੰਦਰ ਸਿੰਘ ਪੁੱਤਰ ਗੰਗਾ ਸਿੰਘ ਵਾਸੀ ਪਿੰਡ ਨੰਦਪੁਰ ਕੋਸ਼ੋ, ਪਟਿਆਲਾ, ਨਰਿੰਦਰ ਸਿੰਘ ਪੁੱਤਰ ਅਮਰਜੀਤ ਸਿੰਘ ਪਿੰਡ ਚਲੈਲਾ ਪਟਿਆਲਾ ਅਤੇ ਜਸਵਿੰਦਰ ਸਿੰਘ ਪੁੱਤਰ ਦਲਵਿੰਦਰ ਸਿੰਘ ਵਾਸੀ ਪਿੰਡ ਫੱਗਣ ਮਾਜਰਾ, ਪਟਿਆਲਾ ਦੀ ਸ਼ਿਕਾਇਤ 'ਤੇ ਪੁਲਸ ਨੇ ਸਟਾਰ ਵਰਲਡ ਗਰੁੱਪ ਇਮੀਗ੍ਰੇਸ਼ਨ ਕਮਲ ਕੰਪਲੈਕਸ ਭਾਰਤ ਨਗਰ ਚੌਕ, ਲੁਧਿਆਣਾ 'ਚ ਟਰੈਵਲ ਏਜੰਟ ਮਨਦੀਪ ਸਿੰਘ ਪੁੱਤਰ ਪੁਰਸ਼ੋਤਮ ਸਿੰਘ ਵਾਸੀ ਸੁਭਾਸ਼ ਨਗਰ, ਲੁਧਿਆਣਾ ਅਤੇ ਮੈਨੇਜਰ ਕਮਲਪ੍ਰੀਤ ਸਿੰਘ ਪੁੱਤਰ ਬਲਬੀਰ ਸਿੰਘ ਵਾਸੀ ਫੋਸਟਰ ਵਿਲਾ, ਸਾਊਥ ਸਿਟੀ ਖਿਲਾਫ ਥਾਣਾ ਡਵੀਜ਼ਨ ਨੰ. 5 ਵਿਚ ਧੋਖਾਦੇਹੀ ਦਾ ਪਰਚਾ ਦਰਜ ਕੀਤਾ ਹੈ, ਜਿਸ ਵਿਚ ਕਿਹਾ ਗਿਆ ਹੈ ਕਿ ਟਰੈਵਲ ਏਜੰਟ ਮਨਦੀਪ ਸਿੰਘ ਅਤੇ ਮੈਨੇਜਰ ਕਮਲਪ੍ਰੀਤ ਸਿੰਘ ਨੇ ਉਨ੍ਹਾਂ ਤੋਂ ਕੈਨੇਡਾ ਦਾ ਵਰਕ ਵੀਜ਼ਾ ਲਵਾਉਣ ਲਈ 5 ਲੱਖ 97 ਹਜ਼ਾਰ ਰੁਪਏ ਲੈ ਲਏ ਅਤੇ 10 ਮਹੀਨੇ ਤੱਕ ਟਾਲ-ਮਟੋਲ ਕਰਦੇ ਰਹੇ। ਨਾ ਤਾਂ ਉਸ ਦਾ ਵੀਜ਼ਾ ਲਵਾਇਆ ਅਤੇ ਨਾ ਹੀ ਪੈਸੇ ਮੋੜੇ।
ਜਾਂਚ ਅਧਿਕਾਰੀ ਜਗਤਾਰ ਸਿੰਘ ਨੇ ਮੁਲਜ਼ਮ ਮਨਦੀਪ ਸਿੰਘ ਅਤੇ ਮੈਨੇਜਰ ਕਮਲਪ੍ਰੀਤ ਸਿੰਘ ਖਿਲਾਫ ਇਮੀਗ੍ਰੇਸ਼ਨ ਐਕਟ ਦੇ ਤਹਿਤ ਮੁਕੱਦਮਾ ਦਰਜ ਕਰ ਲਿਆ ਹੈ।

Bharat Thapa

This news is Content Editor Bharat Thapa