ਚੁੰਨੀ ਲਾਲ ਬਣੇ ਨਗਰ ਕੌਂਸਲ ਭਾਦਸੋਂ ਦੇ ਪ੍ਰਧਾਨ

07/15/2019 5:15:33 PM

ਭਾਦਸੋਂ (ਅਵਤਾਰ)—ਅੱਜ ਨਗਰ ਪੰਚਾਇਤ ਭਾਦਸੋਂ ਦੀ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਦੀ ਅਗਵਾਈ 'ਚ ਹੋਈ ਪ੍ਰਧਾਨਗੀ ਦੀ ਚੋਣ 'ਚ ਚੁੰਨੀ ਲਾਲ ਭਾਦਸੋਂ ਨੂੰ ਪ੍ਰਧਾਨ ਤੇ ਸੰਜੀਵ ਕੁਮਾਰ ਕਾਕਾ ਨੂੰ ਮੀਤ ਪ੍ਰਧਾਨ ਚੁਣਿਆ ਗਿਆ। 21 ਜੂਨ ਨੂੰ ਹੋਈ ਨਗਰ ਪੰਚਾਇਤ ਭਾਦਸੋਂ ਦੀ ਚੋਣ 'ਚ ਚੁੰਨੀ ਲਾਲ ਭਾਦਸੋਂ, ਸੰਜੀਵ ਕੁਮਾਰ, ਦਰਸ਼ਨ ਕੌੜਾ, ਗੋਪਾਲ ਸਿੰਘ ਖਨੌੜਾ, ਬਾਲੀ ਰਾਮ, ਸੁਨੀਤਾ ਰਾਣੀ, ਕਿਰਨਾ ਰਾਣੀ  7 ਕਾਂਗਰਸ ਅਤੇ ਦਰਬਾਰਾ ਸਿੰਘ ਖੱਟੜਾ, ਸਤਨਾਮ ਸਿੰਘ ਸੰਧੂ, ਸੁਰਿੰਦਰ ਕੌਰ ਤੇ ਪਰਮਜੀਤ ਕੌਰ ਲਾਲਕਾ 4 ਅਕਾਲੀ ਭਾਜਪਾ ਗੱਠਜੋੜ ਦੇ ਐਮ.ਸੀ. ਜੇਤੂ ਰਹੇ ਸਨ ਜੋ ਕਿ ਅੱਜ ਹੋਈ ਚੋਣ ਮੌਕੇ ਸਾਰੇ ਹਾਜ਼ਰ ਰਹੇ। 

ਇਸ ਮੌਕੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਕਿਹਾ ਕਿ ਨਗਰ ਪੰਚਾਇਤ ਭਾਦਸੋਂ ਦੀ ਚੋਣ ਪੂਰੀ ਹੋ ਜਾਣ ਤੇ ਹੁਣ ਭਾਦਸੋਂ ਦੇ ਰਹਿੰਦੇ ਵਿਕਾਸ ਕਾਰਜ ਜਲਦ ਨੇਪਰੇ ਚੜ੍ਹਨਗੇ। ਨਗਰ ਪੰਚਾਇਤ ਭਾਦਸੋਂ ਦੇ ਬਣੇ ਪ੍ਰਧਾਨ ਚੁੰਨੀ ਲਾਲ ਨੇ ਭਾਦਸੋਂ ਵਾਸੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਬਿਨਾਂ ਕਿਸੇ ਭੇਦਭਾਵ ਦੇ ਸ਼ਹਿਰ ਦਾ ਵਿਕਾਸ ਕਰਨਗੇ। ਇਸ ਮੌਕੇ ਮੁਖਤਿਆਰ ਸਿੰਘ ਤਹਿਸੀਲਦਾਰ ਭਾਦਸੋ, ਮਹੰਤ ਹਰਵਿੰਦਰ ਸਿੰਘ ਖਨੌੜਾ ਸੂਬਾ ਜਰਨਲ ਸਕੱਤਰ, ਪਰਮਜੀਤ ਸਿੰਘ ਕੱਲਰਮਾਜਰੀ ਸੂਬਾ ਸਕੱਤਰ, ਰੋਟਰੀ ਕਲੱਬ ਅਤੇ ਨਗਰ ਕੋਂਸਲ ਨਾਭਾ ਪ੍ਰਧਾਨ ਰਜਨੀਸ਼ ਮਿੱਤਲ ਸ਼ੈਂਟੀ  ਕਾਂਗਰਸੀ ਆਗੂ ਹੰਸ ਰਾਜ ਮਸਤਾਨਾ, ਭਗਵੰਤ ਸਿੰਘ ਮਣਕੂ, ਗੁਰਮੀਤ ਸਿੰਘ ਮਿੱਠੂ,  ਸ਼ਕਤੀ ਕੁਮਾਰ ਭਾਦਸੋ, ਅਮਰੀਕ ਸਿੰਘ ਮਟੌਰੜਾ, ਅਸ਼ੀਸ ਸਿੰਗਲਾ, ਅਮਿਤ ਕੋਹਲੀ,  ਬਲਬੀਰ ਮਸਤਾਨਾ,  ਸੁਖਜੀਵਨ ਕੁਮਾਰ, ਬੀਬੀ ਜਸਵਿੰਦਰ ਕੌਰ ਆਦਿ ਵੀ ਹਾਜ਼ਰ ਸਨ।

Shyna

This news is Content Editor Shyna