ਚੰਡੀਗੜ੍ਹ ਤੋਂ ਬੁਲੇਟ ਚੋਰੀ ਕਰ ਕੇ ਦੂਜੇ ਸ਼ਹਿਰਾਂ ''ਚ ਵੇਚਣ ਵਾਲਾ ਮੁਲਜ਼ਮ ਪੁਲਸ ਨੇ ਕੀਤਾ ਕਾਬੂ, 3 ਬੁਲੇਟ ਵੀ ਕੀਤੇ ਬਰਾਮਦ

02/01/2024 2:05:17 AM

ਚੰਡੀਗੜ੍ਹ (ਸੁਸ਼ੀਲ) : ਚੰਡੀਗੜ੍ਹ ਤੋਂ ਬੁਲੇਟ ਮੋਟਰਸਾਈਕਲ ਚੋਰੀ ਕਰ ਕੇ ਫਾਜ਼ਿਲਕਾ ਅਤੇ ਫਿਰੋਜ਼ਪੁਰ ਜਾ ਕੇ ਵੇਚਣ ਵਾਲੇ ਨੌਜਵਾਨ ਨੂੰ ਕ੍ਰਾਈਮ ਬ੍ਰਾਂਚ ਨੇ ਮਲੋਆ ਤੋਂ ਕਾਬੂ ਕੀਤਾ ਹੈ। ਮੁਲਜ਼ਮ ਦੀ ਪਛਾਣ ਪੰਜਾਬ ਦੇ ਫਾਜ਼ਿਲਕਾ ਨਿਵਾਸੀ ਰੋਹਿਤ ਕੰਬੋਜ ਵਜੋਂ ਹੋਈ ਹੈ। ਪੁਲਸ ਨੇ ਮੁਲਜ਼ਮ ਦੀ ਨਿਸ਼ਾਨਦੇਹੀ ’ਤੇ ਚੋਰੀ ਦੇ ਤਿੰਨ ਬੁਲੇਟ ਮੋਟਰਸਾਈਕਲ ਬਰਾਮਦ ਕੀਤੇ। ਕ੍ਰਾਈਮ ਬ੍ਰਾਂਚ ਨੇ ਮੁਲਜ਼ਮ ਨੂੰ ਜ਼ਿਲ੍ਹਾ ਅਦਾਲਤ ਵਿਚ ਪੇਸ਼ ਕੀਤਾ, ਜਿੱਥੋਂ ਉਸ ਨੂੰ ਨਿਆਇਕ ਹਿਰਾਸਤ ਵਿਚ ਭੇਜ ਦਿੱਤਾ ਗਿਆ। ਕ੍ਰਾਈਮ ਬ੍ਰਾਂਚ ਰੋਹਿਤ ਕੰਬੋਜ ਦੇ ਦੋਸਤ ਦੀ ਭਾਲ ਵਿਚ ਲੱਗੀ ਹੋਈ ਹੈ।

ਇਹ ਵੀ ਪੜ੍ਹੋ- ਵਿਜੀਲੈਂਸ ਬਿਊਰੋ ਨੇ 10,000 ਰੁਪਏ ਰਿਸ਼ਵਤ ਲੈਂਦਾ ਹੋਮਗਾਰਡ ਦਾ ਜਵਾਨ ਕੀਤਾ ਕਾਬੂ

ਕ੍ਰਾਈਮ ਬ੍ਰਾਂਚ ਇੰਚਾਰਜ ਅਸ਼ੋਕ ਕੁਮਾਰ ਨੂੰ ਸੂਚਨਾ ਮਿਲੀ ਸੀ ਕਿ 22 ਦਸੰਬਰ ਦੀ ਰਾਤ ਨੂੰ ਸੈਕਟਰ-15 ਦੇ ਰਹਿਣ ਵਾਲੇ ਵਿਸ਼ਾਲ ਨੇ ਮਲੋਆ ਵਿਚ ਬੁਲੇਟ ਚੋਰੀ ਕਰਨ ਵਾਲੇ ਨੌਜਵਾਨ ਨੂੰ ਘੁੰਮਦੇ ਦੇਖਿਆ। ਸੂਚਨਾ ਮਿਲਦਿਆਂ ਹੀ ਪੁਲਸ ਟੀਮ ਨੇ ਮਲੋਆ ਸਤਿਸੰਗ ਭਵਨ ਨੇੜੇ ਬੁਲੇਟ ਸਵਾਰ ਨੌਜਵਾਨ ਨੂੰ ਰੋਕ ਕੇ ਦਸਤਾਵੇਜ਼ ਮੰਗੇ ਤਾਂ ਉਹ ਬਹਾਨੇ ਬਣਾਉਣ ਲੱਗਾ। ਜਦੋਂ ਕ੍ਰਾਈਮ ਬ੍ਰਾਂਚ ਨੇ ਮੋਟਰਸਾਈਕਲ ’ਤੇ ਲੱਗੇ ਨੰਬਰ ਦੀ ਜਾਂਚ ਕੀਤੀ ਤਾਂ ਇਹ ਚੋਰੀ ਦਾ ਨਿਕਲਿਆ। ਪੁਲਸ ਨੇ ਫਾਜ਼ਿਲਕਾ ਵਾਸੀ ਰੋਹਿਤ ਕੰਬੋਜ ਨੂੰ ਕਾਬੂ ਕਰ ਕੇ ਚੋਰੀ ਕੀਤਾ ਬੁਲੇਟ ਬਰਾਮਦ ਕੀਤਾ। ਕ੍ਰਾਈਮ ਬ੍ਰਾਂਚ ਨੇ ਰੋਹਿਤ ਨੂੰ ਜ਼ਿਲ੍ਹਾ ਅਦਾਲਤ ਵਿਚ ਪੇਸ਼ ਕੀਤਾ। ਅਦਾਲਤ ਨੇ ਉਸ ਨੂੰ ਚਾਰ ਦਿਨ ਦੇ ਪੁਲਸ ਰਿਮਾਂਡ ’ਤੇ ਭੇਜ ਦਿੱਤਾ। ਰਿਮਾਂਡ ਦੌਰਾਨ ਪੁਲਸ ਨੇ ਸੈਕਟਰ-11 ਥਾਣਾ ਖੇਤਰ ਤੋਂ ਚੋਰੀ ਕੀਤੇ ਦੋ ਹੋਰ ਬੁਲੇਟ ਬਰਾਮਦ ਕੀਤੇ।

ਇਹ ਵੀ ਪੜ੍ਹੋ- ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇਣ ਮਗਰੋਂ ਹੇਮੰਤ ਸੋਰੇਨ ਨੂੰ ED ਨੇ ਕੀਤਾ ਗ੍ਰਿਫ਼ਤਾਰ

ਦੋਸਤ ਨਾਲ ਦਿਨ ਸਮੇਂ ਕਾਰ ’ਚ ਕਰਦਾ ਸੀ ਰੇਕੀ
ਕ੍ਰਾਈਮ ਬ੍ਰਾਂਚ ਨੇ ਦੱਸਿਆ ਕਿ ਮੁਲਜ਼ਮ ਰੋਹਿਤ ਕੰਬੋਜ ਦਿਨ ਵੇਲੇ ਆਪਣੇ ਦੋਸਤ ਨਾਲ ਕਾਰ ਵਿਚ ਰੇਕੀ ਕਰਦਾ ਸੀ। ਉਹ ਦੋਵੇਂ ਕੋਠੀਆਂ ਅਤੇ ਘਰਾਂ ਦੇ ਬਾਹਰ ਖੜ੍ਹੇ ਮੋਟਰਸਾਈਕਲਾਂ ’ਤੇ ਨਜ਼ਰ ਰੱਖਦੇ ਸਨ। ਰਾਤ ਸਮੇਂ ਮੁਲਜ਼ਮ ਡੁਪਲੀਕੇਟ ਚਾਬੀ ਨਾਲ ਮੋਟਰਸਾਈਕਲ ਚੋਰੀ ਕਰ ਕੇ ਆਪਣੇ ਜੱਦੀ ਪਿੰਡ ਲੈ ਜਾਂਦੇ ਸਨ। ਮੁਲਜ਼ਮ ਬੁਲੇਟ ਫਾਜ਼ਿਲਕਾ ਅਤੇ ਫ਼ਿਰੋਜ਼ਪੁਰ ਵਿਚ ਵੇਚਦਾ ਸੀ। ਪੁਲਸ ਨੇ ਦੱਸਿਆ ਕਿ ਮੁਲਜ਼ਮ ਸਸਤੇ ਭਾਅ ’ਤੇ ਮੋਟਰਸਾਈਕਲ ਵੇਚਣ ਤੋਂ ਬਾਅਦ ਦਸਤਾਵੇਜ਼ ਟਰਾਂਸਫਰ ਕਰਵਾਉਣ ਲਈ ਬਹਾਨੇ ਬਣਾਉਂਦਾ ਰਹਿੰਦਾ ਸੀ।

ਇਹ ਵੀ ਪੜ੍ਹੋ- 600 ਕਰੋੜ ਦੀ ਕੋਕੀਨ ਆਸਟ੍ਰੇਲੀਆ ਭੇਜਣ ਵਾਲੇ ਭਾਰਤੀ ਜੋੜੇ ਨੂੰ ਬ੍ਰਿਟਿਸ਼ ਅਦਾਲਤ ਨੇ ਸੁਣਾਈ 33 ਸਾਲ ਕੈਦ ਦੀ ਸਜ਼ਾ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

Harpreet SIngh

This news is Content Editor Harpreet SIngh