ਬੀ.ਐੱਸ.ਐੱਫ. ਵੱਲੋਂ ''ਰਾਜਾ ਮੋਹਤਮ ਸ਼ਹੀਦੀ ਦਿਵਸ'' ਦਾ ਕੀਤਾ ਗਿਆ ਆਯੋਜਨ

12/11/2020 6:02:25 PM

ਫਿਰੋਜ਼ਪੁਰ(ਕੁਮਾਰ): 1971 ਦੀ ਭਾਰਤ ਪਾਕਿ ਜੰਗ 'ਚ ਦੇਸ਼ ਦੀ ਰੱਖਿਆ ਕਰਦੇ ਹੋਏ ਸ਼ਹੀਦ ਹੋਏ ਬਹਾਦੁਰ ਜਵਾਨਾਂ ਨੂੰ ਸ਼ਰਧਾਂਜਲੀ ਦੇਣ ਲਈ ਅੱਜ ਫਿਰੋਜ਼ਪੁਰ ਜ਼ਿਲ੍ਹੇ 'ਚ ਸਥਿਤ ਸੀਮਾ ਚੌਂਕੀ ਰਾਜਾ ਮੋਹਤਮ 'ਚ ਬੀ.ਐੱਸ.ਐੱਫ. ਵੱਲੋਂ ਸ਼ਰਧਾਂਜਲੀ ਸਮਾਰੋਹ ਦਾ ਆਯੋਜਨ ਕੀਤਾ ਗਿਆ।

ਜਿਸ 'ਚ ਸ੍ਰੀ ਮਹੀਪਾਲ ਯਾਦਵ ਆਈ.ਜੀ. ਬੀ.ਐੱਸ.ਐੱਫ. ਪੰਜਾਬ ਫਰੰਟੀਅਰ ਮੁੱਖ ਮਹਿਮਾਨ ਦੇ ਤੌਰ 'ਤੇ ਸ਼ਾਮਲ ਹੋਏ। ਉਨ੍ਹਾਂ ਨੇ ਰਾਜਾ ਮੋਹਤਮ ਚੌਂਕੀ ਸਥਿਤ ਯੁੱਧ ਸਮਾਰਕ 'ਤੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ ਕਰਕੇ ਸਨਮਾਨਿਤ ਕੀਤਾ। ਇਹ ਜਾਣਕਾਰੀ ਦਿੰਦੇ ਹੋਏ ਬੀ.ਐੱਸ.ਐੱਫ. ਪੰਜਾਬ ਫਰੰਟੀਅਰ ਦੇ ਡੀ.ਆਈ.ਜੀ. ਕਮ ਪਬਲਿਕ ਰਿਲੇਸ਼ਨ ਅਫ਼ਸਰ ਨੇ ਦੱਸਿਆ ਕਿ ਇਸ ਸਮਾਰੋਹ 'ਚ ਮੁੱਖ ਮਹਿਮਾਨ ਵੱਲੋਂ ਬੀ.ਐੱਸ.ਐੱਫ. ਦੇ ਸ਼ਹੀਦ ਹੋਏ ਜਵਾਨਾਂ 'ਤੇ ਮਾਨ ਮਹਿਸੂਸ ਕਰਦੇ ਹੋਏ ਉਨ੍ਹਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ ਗਈ।

ਆਈ.ਜੀ.ਬੀ.ਅੱਫ.ਐੱਫ. ਪੰਜਾਬ ਫਰੰਟੀਅਰ ਨੇ ਦੱਸਿਆ ਕਿ 7 ਤੋਂ 11 ਦਸੰਬਰ 1971 ਤੱਕ ਚੱਲੀ ਰਾਜਾ ਮੋਹਤਮ ਦੀ ਲੜਾਈ 'ਚ ਸ੍ਰੀ ਰਾਮਕ੍ਰਿਸ਼ਨ ਵਧਵਾ ਸਹਾਇਕ ਕਮਾਂਡਰ ਨੇ ਆਪਣੇ ਜਵਾਨਾਂ ਦੇ ਨਾਲ ਹਮਲਾ ਕਰਕੇ ਪਾਕਿਸਤਾਨੀ ਸੈਨਾ ਦੀ ਕੰਪਨੀ ਨੂੰ ਹਰਾ ਕੇ ਰਾਜਾ ਮੋਹਤਮ ਚੌਂਕੀ 'ਤੇ ਕਬਜ਼ਾ ਕੀਤਾ ਸੀ। ਉਨ੍ਹਾਂ ਨੇ ਬਹਾਦੁਰੀ ਅਤੇ ਦੇਸ਼ ਪ੍ਰੇਮ ਦੀ ਮਿਸਾਲ ਦਿੰਦੇ ਹੋਏ ਕਿਹਾ ਕਿ 11 ਦਸੰਬਰ 1971 ਨੂੰ ਵਧਵਾ ਆਪਣੇ ਸਾਥੀਆਂ ਸਮੇਤ ਦੇਸ਼ ਦੀ ਰੱਖਿਆ ਕਰਦੇ ਪਾਕਿਸਤਾਨੀ ਸੈਨਾ ਦਾ ਮੁਕਾਬਲਾ ਕਰਦੇ ਸ਼ਹੀਦ ਹੋ ਗਏ ਸਨ।

Aarti dhillon

This news is Content Editor Aarti dhillon