ਸ਼ੱਕੀ ਹਾਲਾਤਾਂ ''ਚ ਨੌਜਵਾਨ ਦੀ ਮੌਤ

10/17/2019 9:18:46 PM

ਸੰਗਤ ਮੰਡੀ, (ਮਨਜੀਤ)— ਬਠਿੰਡਾ-ਬਠਿੰਡਾ ਡੱਬਵਾਲੀ ਰਾਸ਼ਟਰੀ ਮਾਰਗ 'ਤੇ ਪੈਂਦੇ ਪਿੰਡ ਪਥਰਾਲਾ ਵਿਖੇ ਬੀਤੀ ਰਾਤ ਸ਼ਰਾਬੀ ਹਾਲਤ 'ਚ ਨੌਜਵਾਨ ਦੀ ਮੌਤ ਹੋ ਗਈ, ਜਦਕਿ ਮ੍ਰਿਤਕ ਦੀ ਮਾਂ ਵਲੋਂ ਸਾਥੀਆਂ 'ਤੇ ਆਪਣੇ ਪੁੱਤ ਨੂੰ ਮਾਰਨ ਦੇ ਗੰਭੀਰ ਦੋਸ਼ ਲਾਏ ਸਨ। ਜਾਣਕਾਰੀ ਅਨੁਸਾਰ ਜਗਸੀਰ ਸਿੰਘ (26) ਪੁੱਤਰ ਜਗਜੀਤ ਸਿੰਘ ਆਪਣੇ ਦੋ ਹੋਰ ਸਾਥੀਆਂ ਨਾਲ ਮਿਲ ਕੇ ਲੱਕੜਾ ਖਰੀਦ ਕੇ ਵੇਚਣ ਦਾ ਕੰਮ ਕਰਦਾ ਸੀ, ਬੀਤੀ ਸ਼ਾਮ ਸਾਢੇ 10 ਵਜੇ ਦੇ ਕਰੀਬ ਉਸ ਦੇ ਦੋ ਸਾਥੀ ਉਸ ਨੂੰ ਟਰੈਕਟਰ 'ਤੇ ਘਰ ਦੇ ਗੇਟ ਅੱਗੇ ਛੱਡ ਕੇ ਚਲੇ ਗਏ। ਜਗਸੀਰ ਸਿੰਘ ਜਦ ਘਰ ਜਾਣ ਲੱਗਿਆ ਤਾਂ ਸ਼ਰਾਬੀ ਹਾਲਤ 'ਚ ਉਹ ਉਥੇ ਹੀ ਮੁਧੇ ਮੂੰਹ ਜ਼ਮੀਨ 'ਤੇ ਹੇਠਾ ਡਿੱਗ ਪਿਆ। ਪਰਿਵਾਰਕ ਮੈਂਬਰਾਂ ਉਸ ਨੂੰ ਘਰ ਲਿਜਾਇਆ ਗਿਆ ਜਿਥੇ ਕੁੱਝ ਸਮੇਂ ਬਾਅਦ ਉਸ ਦੀ ਮੌਤ ਹੋ ਗਈ। ਮ੍ਰਿਤਕ ਦੀ ਮਾਂ ਪਰਮਜੀਤ ਕੌਰ ਵੱਲੋਂ ਉਸ ਦੇ ਸਾਥੀਆਂ 'ਤੇ ਮਾਰਨ ਦੇ ਗੰਭੀਰ ਅਰੋਪ ਲਗਾਏ ਹਨ। ਇਸੇ ਦੇ ਚੱਲਦਿਆਂ ਬਠਿੰਡਾ ਦਿਹਾਤੀ ਦੇ ਡੀ. ਐੱਸ. ਪੀ. ਕੁਲਦੀਪ ਸਿੰਘ ਅਤੇ ਐੱਸ. ਆਈ. ਗੁਰਜੰਟ ਸਿੰਘ ਸਵੇਰੇ ਮੌਕੇ 'ਤੇ ਪਹੁੰਚੇ। ਪੁਲਸ ਵਲੋਂ ਮ੍ਰਿਤਕ ਜਗਸੀਰ ਸਿੰਘ ਦੀ ਜਾਂਚ ਕਰਨ 'ਤੇ ਉਸ ਦੇ ਸਰੀਰ 'ਤੇ ਸੱਟ ਦਾ ਕੋਈ ਵੀ ਨਿਸ਼ਾਨ ਨਹੀਂ ਪਾਇਆ ਗਿਆ। ਪੁਲਸ ਵਲੋਂ ਪਰਿਵਾਰਕ ਮੈਂਬਰਾਂ ਨੂੰ ਵਿਸ਼ਵਾਸ ਦਵਾਇਆ ਕਿ ਪੋਸਟਮਾਰਟਮ ਦੀ ਰਿਪੋਟ 'ਚ ਜੋ ਕੁੱਝ ਸਾਹਮਣੇ ਆਏਗਾ ਉਸ ਅਧਾਰ 'ਤੇ ਕਾਰਵਾਈ ਕਰ ਦਿੱਤੀ ਜਾਵੇਗੀ। ਫਿਲਹਾਲ ਪੁਲਸ ਵਲੋਂ ਮ੍ਰਿਤਕ ਜਗਸੀਰ ਸਿੰਘ ਦੀ ਮਾਂ ਅਮਰਜੀਤ ਕੌਰ ਦੇ ਬਿਆਨਾਂ ਦੇ ਆਧਾਰ 'ਤੇ ਕਾਰਵਾਈ ਕਰਕੇ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਵਾਰਸਾਂ ਨੂੰ ਸੌਂਪ ਦਿੱਤੀ ਗਈ ਹੈ।
 

KamalJeet Singh

This news is Content Editor KamalJeet Singh