ਮਾਨਸਿਕ ਪ੍ਰੇਸ਼ਾਨੀ ਦੇ ਚਲਦਿਆਂ ਨੌਜਵਾਨ ਨੇ ਕੀਤੀ ਖੁਦਕੁਸ਼ੀ

08/26/2019 6:45:06 PM

ਲੁਧਿਆਣਾ, (ਰਿਸ਼ੀ)— ਥਾਣਾ ਡਵੀਜ਼ਨ ਨੰ. 6 ਦੇ ਇਲਾਕੇ ਪ੍ਰਭਾਤ ਨਗਰ 'ਚ ਇਕ 35 ਸਾਲਾ ਨੌਜਵਾਨ ਨੇ ਮਾਨਸਿਕ ਪ੍ਰੇਸ਼ਾਨੀ ਕਾਰਨ ਘਰ 'ਚ ਫਾਹ ਲੈ ਕੇ ਖੁਦਕੁਸ਼ੀ ਕਰ ਲਈ। ਮਾਮਲੇ 'ਚ ਪੁਲਸ ਨੇ ਮ੍ਰਿਤਕ ਦੀ ਭੈਣ ਦੇ ਬਿਆਨ 'ਤੇ ਧਾਰਾ 174 ਦੀ ਕਾਰਵਾਈ ਕਰ ਕੇ ਸੋਮਵਾਰ ਨੂੰ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਰਿਸ਼ਤੇਦਾਰਾਂ ਦੇ ਹਵਾਲੇ ਕਰ ਦਿੱਤਾ। ਜਾਣਕਾਰੀ ਦਿੰਦੇ ਐੱਸ. ਐੱਚ. ਓ. ਇੰਸ. ਅਮਰਜੀਤ ਸਿੰਘ ਅਨੁਸਾਰ ਮ੍ਰਿਤਕ ਦੀ ਪਛਾਣ ਰਾਕੇਸ਼ ਕੁਮਾਰ ਦੇ ਰੂਪ 'ਚ ਹੋਈ ਹੈ। ਪੁਲਸ ਨੂੰ ਦਿੱਤੇ ਬਿਆਨ 'ਚ ਭੈਣ ਮੰਜੂ ਬਾਲਾ ਨੇ ਦੱਸਿਆ ਕਿ ਰਾਜੇਸ਼ ਟੇਲਰ ਸੀ ਪਰ 1 ਸਾਲ ਤੋਂ ਮਾਨਸਿਕ ਪ੍ਰੇਸ਼ਾਨੀ ਕਾਰਨ ਕੋਈ ਕੰਮ ਨਹੀਂ ਕਰ ਰਿਹਾ ਸੀ ਤੇ ਘਰ 'ਚ ਭੈਣ ਲਾਡੀ ਦੇ ਨਾਲ ਰਹਿੰਦਾ ਸੀ। ਐਤਵਾਰ ਨੂੰ ਰਿਸ਼ਤੇਦਾਰਾਂ ਦੇ ਘਰ ਦਿਹਾਂਤ ਹੋਣ ਕਾਰਨ ਭੈਣ ਦੇ ਨਾਲ ਗਿਆ ਸੀ। ਛੋਟੀ ਭੈਣ ਉਥੇ ਰੁਕ ਗਈ ਤੇ ਰਾਕੇਸ਼ ਵਾਪਸ ਆ ਗਿਆ। ਸ਼ਾਮ ਲਗਭਗ 5 ਵਜੇ ਜਦ ਉਨ੍ਹਾਂ ਦੇ ਰਿਸ਼ਤੇਦਾਰ ਭੈਣ ਨੂੰ ਛੱਡਣ ਘਰ ਆਏ ਤਾਂ ਮੇਨ ਗੇਟ ਦਾ ਦਰਵਾਜ਼ਾ ਖੁੱਲ੍ਹਾ ਸੀ। ਅੰਦਰ ਜਾ ਕੇ ਦੇਖਿਆ ਤਾਂ ਲਾਸ਼ ਹਵਾ 'ਚ ਝੂਲ ਰਹੀ ਸੀ, ਜਿਸ ਤੋਂ ਬਾਅਦ ਪੁਲਸ ਕੰਟਰੋਲ ਰੂਮ 'ਤੇ ਸੂਚਨਾ ਦਿੱਤੀ ਗਈ।

KamalJeet Singh

This news is Content Editor KamalJeet Singh