HIV ਪਾਜ਼ੇਟਿਵ ਮਰੀਜ਼ ਦੇ ਖ਼ੂਨ ਦੀ ਜਾਂਚ ਕੀਤੇ ਬਿਨ੍ਹਾਂ ਦੂਸਰੇ ਵਿਅਕਤੀ ਨੂੰ ਚੜ੍ਹਾਇਆ ਖੂਨ, ਮਾਮਲਾ ਦਰਜ

04/21/2022 4:07:23 PM

ਬਠਿੰਡਾ :  ਇਹ ਮਾਮਵਾ 2020 ਦਾ ਹੈ, ਜਦੋਂ ਲਾਕਡਾਊਨ ਚੱਲ ਰਿਹਾ ਸੀ, ਉਦੋਂ ਬਲੱਬ ਬੈਂਕ ’ਚ ਡੋਨਰ ਆਪਣਾ ਬਲੱਡ ਡੋਨੇਟ ਕਰਨ ਲਈ ਪਹੁੰਚਿਆ ਜੋ ਕਿ ਐੱਚ.ਆਈ. ਵੀ ਪਾਜ਼ਟਿਵ ਸੀ, ਪਰ ਉਸ ਡੋਨਰ ਨੂੰ ਵੀ ਨਹੀਂ ਪਤਾ ਸੀ ਕਿ ਉਹ ਐੱਚ.ਆਈ.ਵੀ. ਪਾਜ਼ੀਟਿਵ ਹੈ। ਬਲੱਡ ਬੈਂਕ ਦੇ ਕਰਮਚਾਰੀਆਂ ਨੇ ਟੈਸਟ ਕਰਵਾਏ ਬਿਨ੍ਹਾਂ ਹੀ ਬਲੱਡ ਕਿਸੇ ਦੂਸਰੇ ਨੂੰ ਚੜ੍ਹਾ ਦਿੱਤਾ। ਜਿਸ ’ਚ ਚਾਰ ਥੈਲੀਸਿਮੀਆਂ ਪੀੜ੍ਹਤ ਬੱਚੇ ਵੀ ਸਨ, ਜਿਸ ਤੋਂ ਬਾਅਦ ਵਿਜਿਲੈਂਸ ਨੇ ਇਸਦੀ ਇਨਕੁਆਰੀ ਕੀਤੀ ਅਤੇ ਉਸ ’ਚ ਬਲੱਡ ਬੈਂਕ ਦੇ ਦੋ ਕਰਮਚਾਰੀ ਦੋਸ਼ੀ ਪਾਏ ਗਏ, ਜਿਨ੍ਹਾਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ ।

ਇਹ ਵੀ ਪੜ੍ਹੋ : ਗੈਂਗਸਟਰ ਅਰਸ਼ ਡਾਲਾ ਦੇ ਨੇੜਲੇ ਸਹਿਯੋਗੀ ਜੱਸਾ ਦਾ ਅਣਪਛਾਤੇ ਵਿਅਕਤੀਆਂ ਨੇ ਕੀਤਾ ਕਤਲ

ਉੱਥੇ ਥੈਲੇਸੀਮੀਆਂ ਐਸੋਸੀਏਸ਼ਨ ਦੇ ਲੋਕਾਂ ਦਾ ਕਹਿਣਾ ਹੈ ਕਿ ਬਲਡ ਬੈਂਕ ’ਚ ਇਸ ਨਾਲ ਪੀੜ੍ਹਤ ਬੱਚਿਆਂ ਦੀ ਜਾਨ ਨਾਲ ਖਿਲਵਾੜ ਹੋਇਆ ਹੈ। ਉਸ ਸੰਬੰਧ ’ਚ ਜੋ ਕਾਰਵਾਈ ਕੀਤੀ ਉਹ ਸਹੀ ਹੈ ਅਤੇ ਉਨ੍ਹਾਂ ਦੀ ਮੰਗ ਹੈ ਕਿ ਪੰਜਾਬ ਸਰਕਾਰ ਬਲੱਡ ਬੈਂਕ ’ਚ ਬਲਡ ਮੁਹੱਈਆ ਕਰਵਾਉਣ ਜਿਸ ਨਾਲ ਥੈਲੀਸੀ ’ਚ ਬੱਚਿਆਂ ਨੂੰ ਕੋਈ ਪ੍ਰੇਸ਼ਾਨੀ ਨਾ ਹੋਵੇ। ਉੱਥੇ ਹੀ ਪੁਲਸ ਅਧਿਕਾਰੀ ਦਾ ਕਹਿਣਾ ਹੈ ਕਿ ਇਸ ’ਚ ਦੋ ਲੋਕ ਦੋਸ਼ੀ ਪਾਏ ਗਏ ਹਨ ਜਿਨ੍ਹਾਂ ਨੇ ਬਿਨ੍ਹਾਂ ਬਲੱਡ ਡੋਨੇਟ ਕਰਨ ਵਾਲੇ ਡੋਨਰ ਦਾ ਬਲੱਡ ਟੈਸਟ ਕੀਤੇ ਬਿਨ੍ਹਾਂ ਹੀ ਦੂਸਰੇ ਵਿਅਕਤੀ ਨੂੰ ਚੜ੍ਹਾ ਦਿੱਤਾ। ਜਦੋਂ ਦੂਸਰੇ ਨੂੰ ਚੜਾਇਆ ਗਿਆ ਤਾਂ ਉਸ ਤੋਂ ਬਾਅਦ ਜਾਂਚ ਕੀਤੀ ਗਈ ਤਾਂ ਬਲੱਡ ਡੋਨੇਟ ਕਰਨ ਵਾਲਾ ਵਿਅਕਤੀ ਐੱਚ.ਆਈ. ਵੀ. ਪਾਜ਼ੇਟਿਵ ਪਾਇਆ ਗਿਆ। ਇਸ ਲਾਪ੍ਰਵਾਹੀ ਦੇ ਸੰਬੰਧ ’ਚ ਦੋ ਲੋਕਾਂ ’ਤੇ ਮਾਮਲਾ ਦਰਜ ਕੀਤਾ ਜਾ ਚੁੱਕਾ ਹੈ ਅਤੇ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ।

 

Anuradha

This news is Content Editor Anuradha