ਪਤੀ-ਪਤਨੀ ਨੇ ਖੂਨ ਦਾਨ ਕਰਕੇ ਪੀੜਤ ਮਰੀਜ਼ ਦੀ ਕੀਤੀ ਮਦਦ

02/23/2018 3:42:08 PM


ਸ੍ਰੀ ਮੁਕਤਸਰ ਸਾਹਿਬ (ਪਵਨ ਤਨੇਜਾ) - ਇੰਟਰਨੈਸ਼ਨਲ ਲਾਇਨਜ਼ ਕਲੱਬ ਮੁਕਤਸਰ ਅਨਮੋਲ ਦੇ ਮੈਂਬਰ ਮਾਨਵਤਾ ਦੀ ਸੇਵਾ ਲਈ ਹਮੇਸ਼ਾ ਤਿਆਰ ਰਹਿੰਦੇ ਹਨ। ਇਸ ਦੀ ਤਾਜਾ ਮਿਸਾਲ ਸਥਾਨਕ ਸਿਵਲ ਹਸਪਤਾਲ ਮੁਕਤਸਰ ਦੀ ਹੈ, ਜਿਥੇ ਇਲਾਜ ਕਰਵਾ ਰਹੇ ਦਸ਼ਮੇਸ਼ ਮੋਟਰ ਵਰਕਸ਼ਾਪ ਦੇ ਮਾਲਕ ਹਰੀ ਸਿੰਘ ਨੂੰ ਖੂਨ ਦੀ ਘਾਟ ਹੋਣ ਕਾਰਨ ਬੀ ਪੋਜੇਟਿਵ ਗਰੁੱਪ ਖੂਨ ਦੀ ਅਤੀ ਜ਼ਰੂਰਤ ਸੀ। ਇਸ ਮੌਕੇ ਪੀੜਤ ਮਰੀਜ ਦੇ ਭਾਈ ਬਲਦੇਵ ਸਿੰਘ ਨੇ ਇੰਟਰਨੈਸ਼ਨਲ ਲਾਇਨਜ਼ ਕਲੱਬ ਨਾਲ ਸਪੰਰਕ ਕੀਤਾ। ਉਸੇ ਵਕਤ ਕਲੱਬ ਦੇ ਸੀਨੀਅਰ ਮੈਂਬਰ ਲਾਇਨ ਅਰਵਿੰਦਰਪਾਲ ਸਿੰਘ ਬੱਬੂ ਅਤੇ ਉਨ੍ਹਾਂ ਦੀ ਧਰਮ ਪਤਨੀ ਬਿੰਦਰ ਕੌਰ ਨੇ ਸਿਵਲ ਹਸਪਤਾਲ ਦੇ ਬਲੱਡ ਬੈਂਕ ਪਹੁੰਚ ਕੇ ਆਪਣਾ ਖੂਨ ਦਾਨ ਕੀਤਾ। ਇਸ ਮੌਕੇ ਕਲੱਬ ਦੇ ਸੀਨੀਅਰ ਮੈਂਬਰ ਲਾਇਨ ਨਿਰੰਜਨ ਰੱਖਰਾ ਨੇ ਕਿਹਾ ਕਿ ਖੂਨ ਦਾਨ ਸਭ ਤੋਂ ਵੱਡਾ ਦਾਨ ਹੈ। ਉਨ੍ਹਾਂ ਕਿਹਾ ਕਿ ਜੇਕਰ ਐਮਰਜੈਂਸੀ ਵੇਲੇ ਕਿਸੇ ਨੂੰ ਖੂਨ ਦੀ ਜਰੂਰਤ ਪੈਦੀਂ ਹੈ ਤਾਂ ਪੀੜਤ ਪਰਿਵਾਰ ਕਲੱਬ ਨਾਲ ਸਪੰਰਕ ਕਰ ਸਕਦਾ। ਸਵੈ ਇੱਛਾ ਅਨੁਸਾਰ ਖੂਨ ਦਾਨ ਕਰਨ ਵਾਲਿਆਂ 'ਚ ਕੁਲਬੀਰ ਸਿੰਘ, ਹਰਜਿੰਦਰ ਸਿੰਘ, ਸੁਖਦੇਵ ਸਿੰਘ ਭੁੱਲਰ ਸ਼ਾਮਲ ਸਨ। ਇਸ ਮੌਕੇ ਕਲੱਬ ਦੇ ਪ੍ਰਧਾਨ ਲਾਇਨ ਰੋਬਿਨ ਬਾਂਸਲ, ਲਾਇਨ ਡਾ. ਮਿੰਠੂ ਸਿੰਘ ਢਿੱਲੋ ਆਦਿ ਮੌਜੂਦ ਸਨ।