ਕਿਤਾਬ ਵਿਕਰੇਤਾਵਾਂ ਵੱਲੋਂ ਵਿਦਿਆਰਥੀਆਂ ਦੀ ਵੱਡੀ ਲੁੱਟ, ਪ੍ਰਿੰਟ ਰੇਟ ’ਤੇ ਸਲਿੱਪ ਲਗਾ ਵਸੂਲੇ ਜਾ ਰਹੇ ਵੱਧ ਪੈਸੇ

04/29/2023 1:00:03 PM

ਮਲੋਟ (ਜੁਨੇਜਾ)- ਪੰਜਾਬ ਦੇ ਮੁੱਖ ਮੰਤਰੀ ਅਤੇ ਸਿੱਖਿਆ ਵਿਭਾਗ ਵੱਲੋਂ ਇਹ ਜ਼ਰੂਰੀ ਬਣਾਇਆ ਗਿਆ ਹੈ ਕਿ ਨਿੱਜੀ ਸਕੂਲਾਂ ਵਾਲੇ ਵਿਦਿਆਰਥੀਆਂ ਨੂੰ ਕਿਤਾਬਾਂ ਅਤੇ ਵਰਦੀਆਂ ਸਕੂਲਾਂ ਵਿਚੋਂ ਲਾਜ਼ਮੀ ਨਾ ਕਰਨ ਪਰ ਇਸ ਦੇ ਉਲਟ ਕੁਝ ਕਿਤਾਬ ਵਿਕਰੇਤਾਵਾਂ ਵੱਲੋਂ ਕਿਤਾਬਾਂ ਦੇ ਰੇਟਾਂ ਨੂੰ ਲੈਕੇ ਵਿਦਿਆਰਥੀਆਂ ਦੀ ਭਾਰੀ ਲੁੱਟ ਕੀਤੀ ਜਾ ਰਹੀ ਹੈ। ਉਕਤ ਕਿਤਾਬ ਵਿਕਰੇਤਾ ਵੱਲੋਂ ਵੱਧ ਰੇਟ ਦੀ ਗੱਲ ਪਬਲਿਸ਼ਰ ਦੇ ਪਾਲੇ ਵਿਚ ਸੁੱਟੀ ਜਾ ਰਹੀ ਹੈ ਪਰ ਕਿਤਾਬ ਦੇ ਰੇਟ ਤੋਂ ਦੁੱਗਣਿਆਂ ਤੋਂ ਵੱਧ ਦੀ ਵਸੂਲੀ ਨੂੰ ਲੈ ਕੇ ਬੱਚਿਆਂ ਦੇ ਮਾਂ-ਪਿਓ ਪ੍ਰੇਸ਼ਾਨ ਹਨ।

ਇਹ ਵੀ ਪੜ੍ਹੋ- ਇਟਲੀ ਤੋਂ ਆਈ ਦੁਖਦ ਖ਼ਬਰ: ਤਰਨਤਾਰਨ ਦੇ ਨੌਜਵਾਨ ਨਾਲ ਵਾਪਰਿਆ ਭਾਣਾ, ਮਾਪਿਆਂ ਦਾ ਸੀ ਇਕਲੌਤਾ ਪੁੱਤ

ਇਸ ਸਬੰਧੀ ਮਾਪਿਆਂ ਨੇ ਦੱਸਿਆ ਕਿ ਸ਼ਹਿਰ ਦੇ ਕਿਤਾਬ ਵਿਕਰੇਤਾ ਕੋਲੋਂ ਫਸਟ ਅਤੇ ਸੈਕਿੰਡ ਦੀ ਮੈਥ ਦੀ ਕਿਤਾਬ ਖਰੀਦੀ ਹੈ, ਜਿਸ ਦਾ ਰੇਟ ਪਹਿਲਾਂ ਫਸਟ ਵਾਲੀ ਦਾ 160 ਅਤੇ ਸੈਕਿੰਡ ਵਾਲੀ ਕਿਤਾਬ ਦਾ ਰੇਟ 180 ਰੁਪਏ ਪ੍ਰਿੰਟ ਹੈ ਪਰ ਕੁਝ ਵਿਦਿਆਰਥੀਆਂ ਨੇ ਇਸ ਰੇਟ ’ਤੇ ਕਿਤਾਬ ਖ਼ਰੀਦੀ ਵੀ ਹੈ। ਇੱਥੋਂ ਤੱਕ ਕਿ ਬਾਜ਼ਾਰ ਦੀਆਂ ਹੋਰ ਦੁਕਾਨਾਂ ’ਤੇ ਵੀ ਇਸ ਰੇਟ ’ਚ ਕਿਤਾਬ ਉਪਲੱਬਧ ਹੈ ਪਰ ਇਕ ਹੁਣ ਕਿਤਾਬ ਵਿਕਰੇਤਾ ਵੱਲੋਂ ਪ੍ਰਿੰਟ ਰੇਟ ’ਤੇ ਸਲਿੱਪ ਲਾ ਕੇ ਨਵਾਂ ਰੇਟ ਕ੍ਰਮਵਾਰ 400 ਅਤੇ 440 ਰੁਪਏ ਲਾਇਆ ਜਾ ਰਿਹਾ ਹੈ। ਵਿਦਿਆਰਥੀਆਂ ਦੀ ਭਾਰੀ ਲੁੱਟ ਨੂੰ ਲੈ ਕੇ ਮਾਪਿਆਂ ਅਤੇ ਆਮ ਲੋਕਾਂ ਵਿਚ ਭਾਰੀ ਰੋਸ ਹੈ।

ਇਹ ਵੀ ਪੜ੍ਹੋ- Ielts ਸੈਂਟਰ ’ਚ ਪੜ੍ਹਦੀ ਕੁੜੀ ਨੂੰ ਬੁਲਾਉਣ ਤੋਂ ਰੋਕਣ ਸਬੰਧੀ ਛਿੱੜਿਆ ਵੱਡਾ ਵਿਵਾਦ, ਚੱਲੀਆਂ ਅੰਨ੍ਹੇਵਾਹ ਗੋਲ਼ੀਆਂ

ਇਸ ਸਬੰਧੀ ਜਦੋਂ ਸ਼ਹਿਰ ਦੇ ਮਸ਼ਹੂਰ ਉਕਤ ਕਿਤਾਬ ਵਿਕਰੇਤਾ ਨਾਲ ਗੱਲ ਕੀਤੀ ਤਾਂ ਉਸਦਾ ਕਹਿਣਾ ਸੀ ਕਿ ਪਿੱਛੋਂ ਪਬਲਿਸ਼ਰ ਵੱਲੋਂ ਹੀ ਇਹ ਸਲਿੱਪ ਹੀ ਲਾਈ ਗਈ ਹੈ। ਓਧਰ ਸਬੰਧਿਤ ਮਾਪਿਆਂ ਦਾ ਕਹਿਣਾ ਹੈ ਕਿ ਕਿਤਾਬਾਂ ਵਾਲਿਆਂ ਵੱਲੋਂ ਹੋ ਰਹੀ ਵੱਡੇ ਪੱਧਰ ’ਤੇ ਲੁੱਟ ’ਤੇ ਨਕੇਲ ਪਾਈ ਜਾਵੇ, ਨਹੀਂ ਤਾਂ ਦੁਕਾਨ ਦੇ ਬਾਹਰ ਧਰਨਾ ਲਾਇਆ ਜਾਵੇਗਾ।

ਇਹ ਵੀ ਪੜ੍ਹੋ- ਚਾਵਾਂ ਨਾਲ ਅਮਰੀਕਾ ਤੋਰਿਆ ਸੀ ਗੱਭਰੂ ਪੁੱਤ, ਪਹੁੰਚਦਿਆਂ ਹੀ ਵਾਪਰ ਗਿਆ ਭਾਣਾ, ਘਰ 'ਚ ਵਿਛੇ ਸੱਥਰ

ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।

Shivani Bassan

This news is Content Editor Shivani Bassan