ਅਣਪਛਾਤੇ ਵਾਹਨ ਦੀ ਟੱਕਰ ਨਾਲ ਸਾਈਕਲ ਸਵਾਰ ਦੀ ਮੌਤ

09/19/2018 3:09:22 AM

ਅਬੋਹਰ, (ਸੁਨੀਲ)- ਅਬੋਹਰ-ਹਨੂਮਾਨਗਡ਼੍ਹ ਬਾਈਪਾਸ ’ਤੇ ਬੀਤੀ ਰਾਤ ਕਿਸੇ ਅਣਪਛਾਤੇ ਵਾਹਨ ਨੇ ਇਕ ਸਾਈਕਲ ਸਵਾਰ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ। 
 ਜਾਣਕਾਰੀ ਮੁਤਾਬਕ ਨਵੀਂ ਆਬਾਦੀ ਵਾਰਡ ਨੰਬਰ 12 ਵਾਸੀ ਕਰੀਬ 45 ਸਾਲਾ ਰਾਜੂ ਪੁੱਤਰ ਰਤਨ ਲਾਲ ਜੋ ਕਿ ਹਨੂਮਾਨਗਡ਼੍ਹ ਰੋਡ ’ਤੇ ਇਕ ਸਿਨੇਮਾ ’ਚ ਸਫਾਈ ਕਰਮਚਾਰੀ ਸੀ, ਬੀਤੀ ਦੇਰ ਰਾਤ ਸਾਈਕਲ ’ਤੇ ਹਨੂਮਾਨਗਡ਼੍ਹ-ਸੀਤੋ ਰੋਡ ਵਿਖੇ ਇਕ ਹੋਰ ਸੈਂਟਰ ’ਤੇ ਕੰਮ ਲਈ ਜਾ ਰਿਹਾ ਸੀ ਕਿ ਰਸਤੇ ’ਚ ਕਿਸੇ ਅਣਪਛਾਤੇ ਵਾਹਨ ਨੇ ਉਸ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ। ਤਡ਼ਕੇ ਆਲੇ-ਦੁਆਲੇ ਦੇ ਲੋਕਾਂ ਨੇ ਉਸ ਨੂੰ ਸਡ਼ਕ ’ਤੇ ਮ੍ਰਿਤ ਪਿਆ ਵੇਖ ਇਸ ਗੱਲ ਦੀ ਸੂਚਨਾ ਨਰ ਸੇਵਾ ਨਾਰਾਇਣ ਸੇਵਾ ਸੰਮਤੀ ਦੇ ਮੈਂਬਰਾਂ ਅਤੇ ਥਾਣਾ ਸਿਟੀ ਨੰ. 2 ਦੀ ਪੁਲਸ ਨੂੰ ਦਿੱਤੀ, ਜਿਸ ’ਤੇ  ਸੰਮਤੀ ਮੈਂਬਰ ਸੋਨੂੰ ਗਰੋਵਰ ਆਪਣੀ ਟੀਮ ਸਣੇ ਮੌਕੇ ’ਤੇ ਪੁੱਜੇ ਅਤੇ ਸਹਾਇਕ ਸਬ-ਇੰਸਪੈਕਟਰ ਬਲਵਿੰਦਰ ਸਿੰਘ ਦੀ ਮੌਜੂਦਗੀ  ’ਚ ਲਾਸ਼ ਨੂੰ ਸਰਕਾਰੀ ਹਸਪਤਾਲ ਦੀ ਮੋਰਚਰੀ ’ਚ ਰਖਵਾਇਆ।