ਚੋਰਾਂ ਨੇ ਮੋਬਾਇਲਾਂ ਦੀ ਦੁਕਾਨ ''ਚ ਕੀਤਾ ਹੱਥ ਸਾਫ

01/28/2020 5:21:52 PM

ਭਵਾਨੀਗੜ੍ਹ (ਵਿਕਾਸ) : ਪਿੰਡ ਨਦਾਮਪੁਰ ਵਿਚ ਬੀਤੀ ਰਾਤ ਚੋਰ ਮੋਬਾਇਲਾਂ ਦੀ ਦੁਕਾਨ ਨੂੰ ਪਾੜ ਲਗਾ ਕੇ ਉੱਥੋਂ ਮੋਬਾਇਲ ਫੋਨ, ਅਸੈੱਸਰੀ ਅਤੇ ਹੋਰ ਸਮਾਨ ਚੋਰੀ ਕਰਕੇ ਲੈ ਗਏ।

ਘਟਨਾ ਸਬੰਧੀ ਜਾਣਕਾਰੀ ਦਿੰਦਿਆਂ ਕੁਲਦੀਪ ਟੈਲੀਕਾਮ ਦੇ ਮਾਲਕ ਨੇ ਦੱਸਿਆ ਕਿ ਸੋਮਵਾਰ ਦੇਰ ਸ਼ਾਮ ਉਹ ਰੋਜ਼ਾਨਾ ਦੀ ਤਰ੍ਹਾਂ ਦੁਕਾਨ ਬੰਦ ਕਰਕੇ ਗਿਆ ਸੀ। ਅੱਜ ਮੰਗਲਵਾਰ ਸਵੇਰੇ ਜਦੋਂ ਉਸ ਨੇ ਅਪਣੀ ਦੁਕਾਨ ਖੋਲ੍ਹੀ ਤਾਂ ਦੁਕਾਨ ਦਾ ਸਾਰਾ ਸਮਾਨ ਖਿਲਰਿਆ ਪਿਆ ਸੀ। ਉਸ ਨੇ ਦੱਸਿਆ ਕਿ ਅਣਪਛਾਤੇ ਚੋਰ ਦੁਕਾਨ ਦੇ ਪਿਛਲੇ ਪਾਸੇ ਖੇਤਾਂ 'ਚੋਂ ਕੰਧ ਨੂੰ ਪਾੜ ਲਾ ਕੇ ਦੁਕਾਨ 'ਚ ਰੱਖੇ 4-5 ਮੋਬਾਇਲ ਫੋਨ, ਹੈੱਡ ਫੋਨ, ਮਹਿੰਗੇ ਚਾਰਜਰ ਤੇ ਹੋਰ ਅਸੈੱਸਰੀ ਚੋਰੀ ਕਰਨ ਸਮੇਤ ਦੁਕਾਨ 'ਚ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ਦਾ ਡੀ.ਵੀ.ਆਰ. ਵੀ ਕੱਢ ਕੇ ਨਾਲ ਲੈ ਗਏ ਹਨੇ ਦੁਕਾਨ ਦੇ ਮਾਲਕ ਕੁਲਦੀਪ ਸ਼ਰਮਾ ਮੁਤਾਬਕ ਘਟਨਾ 'ਚ ਉਸ ਦਾ ਕਰੀਬ 50 ਹਜ਼ਾਰ ਰੁਪਏ ਦਾ ਨੁਕਸਾਨ ਹੋ ਗਿਆ ਹੈ। ਇਸ ਸਬੰਧੀ ਉਸ ਵੱਲੋਂ ਪੁਲਸ ਨੂੰ ਸੂਚਨਾ ਦੇ ਦਿੱਤੀ ਗਈ ਹੈ।

cherry

This news is Content Editor cherry