ਭਾਦਸੋਂ ਚੋਅ ''ਚ ਪਾਣੀ ਦਾ ਵਧਿਆ ਪੱਧਰ, ਸੁਧੇਵਾਲ ਵਾਸੀਆਂ ਦਾ ਆਣ ਜਾਣ ਦਾ ਟੁੱਟਿਆ ਲਿੰਕ

08/18/2019 11:13:40 AM

ਭਾਦਸੋਂ (ਅਵਤਾਰ)—ਬੀਤੇ ਦਿਨੀਂ ਹੋਈ ਲਗਾਤਾਰ ਬਰਸਾਤ ਨਾਲ ਜਿੱਥੇ ਆਮ ਜਨ ਜੀਵਨ ਪ੍ਰਭਾਵਿਤ ਹੋਇਆ ਹੈ ,ਉੱਥੇ ਸਰਹੰਦ ਚੋਅ ਭਾਦਸੋਂ 'ਚ ਇੱਕਦਮ ਪਾਣੀ ਦਾ ਪੱਧਰ ਵੱਧਣ ਨਾਲ ਲੋਕਾਂ 'ਚ ਸਹਿਮ ਪਾਇਆ ਜਾ ਰਿਹਾ ਹੈ। ਕੱਲ ਤੋਂ ਹੋ ਰਹੀ ਬਰਸਾਤ ਨਾਲ ਰਾਤੋ-ਰਾਤ ਪਾਣੀ ਦਾ ਪੱਧਰ ਇਨਾਂ ਵੱਧ ਗਿਆ ਕਿ ਇਹ ਪਾਣੀ ਭਾਰੀ ਮਾਤਰਾ 'ਚ ਨਾਲ ਲਗਦੀਆਂ ਜ਼ਮੀਨਾਂ ਵਿਚ ਭਰ ਗਿਆ ਹੈ, ਜਿਸ ਨਾਲ ਝੌਨੇ ਦੀ ਫਸਲ, ਸਬਜ਼ੀਆਂ, ਹਰੇ ਚਾਰੇ ਦੀ ਫਸਲ ਨੂੰ ਪਾਣੀ ਨੇ ਆਪਣੀ ਲਪੇਟ ਵਿਚ ਲੈ ਲਿਆ ਹੈ।

ਚਾਸਵਾਲ ਤੋਂ ਸੁਧੇਵਾਲ ਨੂੰ ਜਾਣ ਪਾਣੀ ਸੜਕ ਅਤੇ ਚੋਅ ਉਪਰ ਬਣਿਆ ਪੁਲ ਪਾਣੀ ਨਾਲ ਭਰ ਗਿਆ, ਜਿਸ ਨਾਲ ਸੁਧੇਵਾਲ ਵਾਸੀਆ ਨੂੰ ਆਉਣ ਜਾਣ 'ਚ ਭਾਰੀ ਮੁਸ਼ਕਲ ਆ ਰਹੀ ਹੈ। ਸਥਾਨਕ ਕਿਸਾਨ ਨਛੱਤਰ ਸਿੰਘ ਚਾਸਵਾਲ, ਪ੍ਰਿਤਪਾਲ ਸਿੰਘ ਪੋਪਾ, ਹਰਪ੍ਰੀਤ ਸਿੰਘ ਖੱਟੜਾ, ਗੁਰਮੁੱਖ ਸਿੰਘ ਨੇ ਦੱਸਿਆ ਕਿ ਪਾਣੀ ਨਾਲ ਉਨ੍ਹਾਂ ਦੀਆਂ ਫਸਲਾਂ ਦਾ ਨੁਕਸਾਨ ਹੋਣ ਦਾ ਖਦਸ਼ਾ ਹੈ। ਉਨ੍ਹਾਂ ਨੇ ਮੰਗ ਕੀਤੀ ਕਿ ਸਰਕਾਰ ਵਲੋਂ ਸੁਧੇਵਾਲ ਨੂੰ ਜਾਣ ਵਾਲੇ ਰਸਤੇ ਉਪਰ ਵੱਡਾ ਪੁੱਲਾ ਬਣਾਇਆ ਜਾਵੇ ਤਾਂ ਜੋ ਇਲਾਕਾ ਵਾਸੀਆਂ ਨੂੰ ਕੋਈ ਪਰੇਸ਼ਾਨੀ ਨਾ ਆਵੇ। ਇੱਥੇ ਇਹ ਵੀ ਦੱਸਣਯੋਗ ਹੈ ਕਿ ਚਾਸਵਾਲ ਤੋਂ ਹੱਲਾ ਨੂੰ ਜਾਣ ਵਾਲੀ ਇਹ ਸੜਕ ਪ੍ਰਧਾਨ ਮੰਤਰੀ ਗ੍ਰਾਮ ਯੋਜਨਾ ਤਹਿਤ ਬਣੀ ਹੈ ਅਤੇ ਚੋਅ ਦੇ 'ਤੇ ਵੱਡਾ ਪੁਲ ਬਣਨ ਨਾਲ ਇਲਾਕਾ ਵਾਸੀਆਂ ਦੀ ਸਮੱਸਿਆ ਦਾ ਹੱਲ ਹੋ ਸਕਦਾ ਹੈ।

Shyna

This news is Content Editor Shyna