ਜਵਾਈ ਨੇ ਸਹੁਰੇ ਦੇ ਵੱਡੇ ਭਰਾ-ਭਾਬੀ ਅਤੇ ਭਤੀਜੀ ਦੀ ਕੀਤੀ ਕੁੱਟ-ਮਾਰ

03/03/2020 11:50:25 AM

ਮੋਗਾ (ਸੰਜੀਵ): ਪਿੰਡ ਗੱਜਣਵਾਲਾ ’ਚ ਜਵਾਈ ਵੱਲੋਂ ਸਹੁਰੇ ਦੇ ਵੱਡੇ ਭਰਾ-ਭਾਬੀ ਅਤੇ ਭਤੀਜੀ ਦੀ ਕੁੱਟ-ਮਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਸਿਵਲ ਹਸਪਤਾਲ ‘ਚ ਦਾਖਲ ਮਨਪ੍ਰੀਤ ਕੌਰ ਪਤਨੀ ਗੁਰਵਿੰਦਰ ਸਿੰਘ ਵਾਸੀ ਕੱਚਾ ਦੋਸਾਂਝ ਰੋਡ ਮੋਗਾ ਨੇ ਦੱਸਿਆ ਕਿ ਉਸ ਦੀ ਚਾਚੇ ਦੀ ਲੜਕੀ, ਜੋ ਕੁੱਝ ਸਮਾਂ ਪਹਿਲਾਂ ਕਿਸੇ ਮੁੰਡੇ ਨਾਲ ਭੱਜ ਗਈ ਸੀ ਅਤੇ ਦੋ-ਤਿੰਨ ਦਿਨਾਂ ਬਾਅਦ ਵਾਪਸ ਆ ਗਈ ਸੀ, ਉਸ ਦੇ ਚਾਚੇ ਨੇ ਉਨ੍ਹਾਂ ਦੋਵਾਂ ਦਾ ਵਿਆਹ ਪੱਕਾ ਕਰ ਦਿੱਤਾ ਸੀ, ਜਿਸ ਲਈ ਮੇਰੇ ਮਾਤਾ-ਪਿਤਾ ਨੇ ਮੇਰੇ ਚਾਚੇ ਨੂੰ ਕਿਹਾ ਕਿ ਤੂੰ ਇੱਥੇ ਵਿਆਹ ਨਹੀਂ ਕਰਵਾਇਆ ਤਾਂ ਇਸ ਨਾਲ ਆਪਣੀ ਬਦਨਾਮੀ ਹੋਵੇਗੀ। ਇਸ ਗੱਲ ਦਾ ਜਦੋਂ ਮੁੰਡੇ ਨੂੰ ਪਤਾ ਲੱਗਾ ਤਾਂ ਉਹ ਕੁੱਝ ਅਣਪਛਾਤੇ ਲੋਕਾਂ ਨੂੰ ਮੋਟਰਸਾਈਕਲ ‘ਤੇ ਲੈ ਕੇ ਸਾਡੇ ਪਿੰਡ ਗੱਜਣਵਾਲਾ ਆਇਆ ਅਤੇ ਮੇਰੇ ਪਿਤਾ ਸੇਵਕ ਸਿੰਘ ਪੁੱਤਰ ਰਤਨ ਸਿੰਘ ਅਤੇ ਮਾਤਾ ਕੁਲਦੀਪ ਕੌਰ ਪਤਨੀ ਸੇਵਕ ਸਿੰਘ ਅਤੇ ਮੈਨੂੰ ਬੁਰੀ ਤਰ੍ਹਾਂ ਕੁੱਟ-ਮਾਰ ਕਰ ਕੇ ਜ਼ਖਮੀ ਕਰ ਦਿੱਤਾ। ਪੁਲਸ ਨੂੰ ਸੂਚਨਾ ਦੇ ਦਿੱਤੀ ਗਈ ਹੈ।

Shyna

This news is Content Editor Shyna