ਗਲੀ ''ਚ ਕ੍ਰਿਕਟ ਖੇਡਣ ਤੋਂ ਰੋਕਿਆ ਤਾਂ ਕੀਤੀ ਕੁੱਟ-ਮਾਰ

07/18/2018 10:31:18 AM

ਫਿਰੋਜ਼ਪੁਰ (ਕੁਮਾਰ, ਮਲਹੋਤਰਾ) - ਕਥਿਤ ਰੂਪ 'ਚ ਹਮਸਲਾਹ ਹੋ ਕੇ ਸੱਟਾਂ ਮਾਰਨ ਅਤੇ ਕਾਰ ਦੀ ਭੰਨ-ਤੋੜ ਕਰਨ ਦੇ ਦੋਸ਼ 'ਚ ਥਾਣਾ ਸਿਟੀ ਫਿਰੋਜ਼ਪੁਰ ਦੀ ਪੁਲਸ ਨੇ 10 ਲੋਕਾਂ ਦੇ ਖਿਲਾਫ ਮਾਮਲਾ ਦਰਜ ਕਰ ਦਿੱਤਾ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਏ.ਐੱਸ.ਆਈ. ਜਸਪਾਲ ਸਿੰਘ ਨੇ ਦੱਸਿਆ ਕਿ ਪੁਲਸ ਨੂੰ ਦਿੱਤੇ ਬਿਆਨਾਂ 'ਚ ਸੋਨੀਆ ਪੁੱਤਰੀ ਕੇਵਲ ਆਨੰਦ ਵਾਸੀ ਕਸੂਰੀ ਗੇਟ, ਫਿਰੋਜ਼ਪੁਰ ਸ਼ਹਿਰ ਨੇ ਦੱਸਿਆ ਕਿ ਉਨ੍ਹਾਂ ਨੇ ਨਾਮਜ਼ਦ ਲੋਕਾਂ ਨੂੰ ਗਲੀ 'ਚ ਖੇਡਣ ਤੋਂ ਰੋਕਿਆ ਸੀ। ਇਸ ਰੰਜਿਸ਼ ਦੇ ਤਹਿਤ ਕਸ਼ਮੀਰ ਸਿੰਘ ਲਾਲ, ਸ਼ਿਵਮ, ਚੇਤਨ, ਰਾਹੁਲ, ਰਾਜੀਵ ਅਤੇ ਹੋਰ 5 ਵਿਅਕਤੀਆਂ ਨੇ ਮਿਲ ਕੇ ਉਸ ਦੀ ਅਤੇ ਉਸ ਦੇ ਭਰਾ ਦੀ ਕੁੱਟ-ਮਾਰ ਕੀਤੀ ਅਤੇ ਉਨ੍ਹਾਂ ਦੀ ਕਾਰ ਦੀ ਵੀ ਭੰਨ-ਤੋੜ ਕਰ ਦਿੱਤੀ। ਇਸ ਘਟਨਾ ਦੀ ਸੂਚਨਾ ਮਿਲਣ 'ਤੇ ਪਹੁੰਚੀ ਪੁਲਸ ਨੇ ਨਾਮਜ਼ਦ ਲੋਕਾਂ ਖਿਲਾਫ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ।