ਬਠਿੰਡਾ 'ਚ ਸਵਾਈਨ ਫਲੂ ਦੇ 4 ਮਰੀਜ਼ਾਂ ਦੀ ਪੁਸ਼ਟੀ, 1 ਦੀ ਮੌਤ (ਵੀਡੀਓ)

01/24/2019 4:27:03 PM

ਬਠਿੰਡਾ(ਅਮਿਤ)— ਬਠਿੰਡਾ ਵਿਚ ਸਵਾਈਨ ਫਲੂ ਦੇ 4 ਮਰੀਜ਼ਾਂ ਦੀ ਪੁਸ਼ਟੀ ਹੋਈ ਹੈ, ਜਿਸ ਵਿਚੋਂ ਇਕ 80 ਸਾਲਾ ਬਜ਼ੁਰਗ ਔਰਤ ਦੀ ਪਿਛਲੇ ਦਿਨੀਂ ਮੌਤ ਹੋ ਗਈ, ਜਿਸ ਤੋਂ ਬਾਅਦ ਸਿਹਤ ਵਿਭਾਗ ਨੇ ਕਮਰ ਕੱਸ ਲਈ ਹੈ। ਬਠਿੰਡਾ ਦੇ ਸਰਕਾਰੀ ਹਸਪਤਾਲ ਵਿਚ ਜਿੱਥੇ ਸਵਾਈਨ ਫਲੂ ਤੋਂ ਬਚਣ ਲਈ ਹਰ ਤਰ੍ਹਾਂ ਦੀ ਦਵਾਈ ਮੌਜੂਦ ਹੈ ਉਥੇ ਹੀ ਸਵਾਈਨ ਫਲੂ ਦੇ ਵਾਰਡ ਵਿਚ ਵੈਂਟੀਲੇਟਰ ਨਾ ਹੋਣ ਕਾਰਨ ਮਰੀਜਾਂ ਨੂੰ ਦੂਜੇ ਨਿੱਜੀ ਹਸਪਤਾਲਾਂ ਵਿਚ ਸ਼ਿਫਟ ਕੀਤਾ ਜਾ ਰਿਹਾ ਹੈ। ਇਸ ਬਾਰੇ ਵਿਚ ਖੁੱਦ ਬਠਿੰਡਾ ਦੇ ਸਿਵਲ ਸਰਜਨ ਡਾ. ਹਰੀ ਨਾਰਾਇਣ ਸਿੰਘ ਨੇ ਜਾਣਕਾਰੀ ਦਿੱਤੀ ਹੈ। ਉਨ੍ਹਾਂ ਨੇ ਦੱਸਿਆ ਕਿ ਇਸ ਸਬੰਧ ਵਿਚ ਉਨ੍ਹਾਂ ਵਲੋਂ ਚਿੱਠੀ ਲਿਖ ਕੇ ਸਰਕਾਰ ਕੋਲੋਂ 2 ਵੈਂਟੀਲੇਟਰ ਦੀ ਮੰਗ ਕੀਤੀ ਗਈ ਹੈ। ਸਿਵਲ ਸਰਜਨ ਨੇ ਦੱਸਿਆ ਕਿ ਇਹ ਵਾਇਰਸ ਖਾਂਸੀ ਅਤੇ ਜੁਕਾਮ ਨਾਲ ਫੈਲਦਾ ਹੈ ਅਤੇ ਜਿੰਨੀ ਜਲਦੀ ਹੋ ਸਕੇ ਇਲਾਜ ਕਰਵਾ ਲੈਣਾ ਚਾਹੀਦਾ ਹੈ।