ਇਮਤਿਹਾਨਾਂ 'ਤੇ ਧਾਰਾ-370 ਦੀ ਮਾਰ, ਕਸ਼ਮੀਰੀ ਵਿਦਿਆਰਥੀਆਂ ਦੀ ਵਧੀ ਚਿੰਤਾ (ਵੀਡੀਓ)

08/19/2019 5:24:01 PM

ਬਠਿੰਡਾ (ਅਮਿਤ ਸ਼ਰਮਾ) : ਬਠਿੰਡਾ ਦੀ ਆਦੇਸ਼ ਯੂਨੀਵਰਸਿਟੀ ਵਿਚ ਪੜ੍ਹਨ ਵਾਲੇ ਕਸ਼ਮੀਰੀ ਵਿਦਿਆਰਥੀਆਂ ਦਾ ਭਵਿੱਖ ਖਤਰੇ ਵਿਚ ਦਿਖਾਈ ਦੇ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ 23 ਅਤੇ 25 ਅਗਸਤ ਨੂੰ ਪੇਪਰ ਹਨ ਪਰ ਜਿਹੜੇ ਕਸ਼ਮੀਰੀ ਵਿਦਿਆਰਥੀ ਛੁੱਟੀਆਂ ਵਿਚ ਕਸ਼ਮੀਰ ਗਏ ਸਨ, ਉਨ੍ਹਾਂ ਨੂੰ ਇਨ੍ਹਾਂ ਪੇਪਰਾਂ ਬਾਰੇ ਕੋਈ ਜਾਣਕਾਰੀ ਨਹੀਂ ਹੈ। ਕਿਉਂਕਿ ਕਸ਼ਮੀਰ ਵਿਚ ਧਾਰਾ 370 ਹੱਟਣ ਤੋਂ ਬਾਅਦ ਉਥੇ ਇੰਟਰਨੈਟ ਸੇਵਾ ਬੰਦ ਹੈ ਅਤੇ ਉਨ੍ਹਾਂ ਨਾਲ ਕੋਈ ਸੰਪਰਕ ਵੀ ਨਹੀਂ ਹੋ ਰਿਹਾ ਹੈ, ਜਿਸ ਕਾਰਨ ਜਿਹੜੇ ਵਿਦਿਆਰਥੀ ਬਠਿੰਡਾ ਵਿਚ ਹਨ ਉਹ ਪਰੇਸ਼ਾਨ ਹੋ ਰਹੇ ਹਨ। ਵਿਦਿਆਰਥੀਆਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਜਾਂ ਤਾਂ ਪੇਪਰਾਂ ਦੀ ਤਰੀਕ ਅੱਗੇ ਕੀਤੀ ਜਾਵੇ ਜਾਂ ਫਿਰ ਵਿਦਿਆਰਥੀਆਂ ਨੂੰ ਵਾਪਸ ਲਿਆਉਣ ਲਈ ਪ੍ਰਬੰਧ ਕੀਤੇ ਜਾਣ।

cherry

This news is Content Editor cherry