ਬਾਰਿਸ਼ ਪੈਣ ਕਾਰਨ ਕਰੰਡ ਹੋਈ ਨਰਮੇ ਦੀ ਫਸਲ, ਕਿਸਾਨ ਪਰੇਸ਼ਾਨ

05/28/2019 3:59:04 PM

ਬਠਿੰਡਾ (ਅਮਿਤ ਸ਼ਰਮਾ) : ਪਿਛਲੇ ਦਿਨੀਂ ਬਠਿੰਡਾ ਦੇ ਨੇੜਲੇ ਪਿੰਡਾਂ ਵਿਚ ਹੋਈ ਬਾਰਿਸ਼ ਕਾਰਨ ਨਰਮੇ ਦੀ ਬੀਜੀ ਹੋਈ ਫ਼ਸਲ ਕਰੰਡ ਹੋ ਗਈ, ਜਿਸ ਨਾਲ ਕਿਸਾਨਾਂ ਦਾ ਭਾਰੀ ਨੁਕਸਾਨ ਹੋਇਆ ਹੈ। ਦੱਸਿਆ ਜਾ ਰਿਹਾ ਹੈ ਕਿ ਤਲਵੰਡੀ ਸਾਬੋ ਬਲਾਕ ਵਿਚ 3500-3600 ਏਕੜ ਨਰਮਾ ਕਰੰਡ ਹੋ ਗਿਆ ਹੈ ਅਤੇ ਤਕਰੀਬਨ 200 ਏਕੜ ਨਰਮਾ ਦੁਬਾਰਾ ਬੀਜਣਾ ਪਵੇਗਾ। ਕਰੰਡ ਭੰਨਣ ਲਈ ਵੀ ਕਿਸਾਨਾਂ ਦਾ ਕਾਫੀ ਖਰਚਾ ਹੋ ਰਿਹਾ ਹੈ। ਕਿਸਾਨਾਂ ਦੇ ਹੋਏ ਨੁਕਸਾਨ ਸਬੰਧੀ ਖੇਤੀਬਾੜੀ ਵਿਭਾਗ ਨੇ ਲਿਖ ਕੇ ਸਰਕਾਰ ਨੂੰ ਭੇਜ ਦਿੱਤਾ ਹੈ।  

ਇਕ ਕਿਸਾਨ ਨੇ ਦੱਸਿਆ ਕਿ ਉਸ ਨੇ 45000 ਰੁਪਏ ਨੂੰ ਜ਼ਮੀਨ ਠੇਕੇ 'ਤੇ ਲਈ ਹੈ। ਨਰਮਾ ਮੀਂਹ ਪੈਣ ਨਾਲ ਕਰੰਡ ਹੋ ਗਿਆ ਹੈ ਜਿਸ ਨਾਲ ਉਸ ਦਾ ਕਾਫੀ ਨੁਕਸਾਨ ਹੋਇਆ ਹੈ। ਉਥੇ ਹੀ ਨੱਥਾ ਸਿੰਘ ਮਸਾਣਾ ਕਿਸਾਨ ਨੇ ਕਿਹਾ ਕਿ ਉਹ ਠੇਕੇ 'ਤੇ ਜ਼ਮੀਨ ਲੈ ਕੇ ਵਾਹੀ ਕਰਦਾ ਹੈ ਅਤੇ ਉਸ ਨੇ 13 ਹਜ਼ਾਰ ਰੁਪਏ ਦਾ ਬੀਜ ਪਾਇਆ ਸੀ ਪਰ ਮੀਂਹ ਪੈਣ ਕਾਰਨ ਨਰਮਾ ਕਰੰਡ ਹੋ ਗਿਆ ਹੈ, ਜਿਸ ਦੇ ਉੱਗਣ ਦਾ ਪਤਾ ਨਹੀਂ ਅਤੇ ਕਰੰਡ ਭੰਨਣ ਲਈ ਵੀ 400 ਰੁਪਏ ਦਿਹਾੜੀ 'ਤੇ ਮਜ਼ਦੂਰ ਮਿਲਦੇ ਹਨ।

ਖੇਤੀਬਾੜੀ ਅਫ਼ਸਰ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਪਿਛਲੇ ਦਿਨੀਂ ਹੋਈ ਬਾਰਿਸ਼ ਕਾਰਨ ਤਲਵੰਡੀ ਸਾਬੋ ਦੇ ਬਲਾਕ ਦੇ ਪਿੰਡਾਂ ਵਿਚ 3500-3600 ਏਕੜ ਨਰਮਾ ਕਰੰਡ ਹੋ ਗਿਆ ਹੈ, ਜਿਸ ਦੀ ਕਰੰਡ ਭੰਨਣ ਲਈ ਕਿਸਾਨਾਂ ਦਾ ਕਾਫੀ ਖਰਚਾ ਹੋ ਰਿਹਾ ਹੈ। ਉਨ੍ਹਾਂ ਕਿਹਾ ਅਸੀਂ ਸਰਕਾਰ ਨੂੰ ਇਸ ਸਬੰਧੀ ਲਿਖ ਕੇ ਭੇਜ ਦਿੱਤਾ ਹੈ।

cherry

This news is Content Editor cherry