ਜੇਲ ''ਚ ਕੈਦੀ ਕੋਲੋਂ ਅਫੀਮ ਬਰਾਮਦ

01/05/2020 11:07:32 AM

ਬਠਿੰਡਾ (ਪਰਮਿੰਦਰ/ਕੁਨਾਲ) : ਕੇਂਦਰੀ ਜੇਲ ਬਠਿੰਡਾ ਗੋਬਿੰਦਪੁਰਾ 'ਚ ਬੰਦ ਕੈਦੀ ਕੋਲੋਂ ਅਫੀਮ ਬਰਾਮਦ ਹੋਈ ਹੈ, ਜਦਕਿ ਜੇਲ 'ਚੋਂ ਹੀ ਇਕ ਮੋਬਾਇਲ ਅਤੇ 11 ਬੀੜੀਆਂ ਦੇ ਬੰਡਲ ਮਿਲੇ ਹਨ। ਪੁਲਸ ਨੇ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਜੇਲ ਸੁਪਰਡੈਂਟ ਨੇ ਥਾਣਾ ਕੈਂਟ ਪੁਲਸ ਨੂੰ ਸ਼ਿਕਾਇਤ ਦਰਜ ਕਰਵਾਈ ਕਿ ਬੀਤੇ ਦਿਨ ਚੈਕਿੰਗ ਦੌਰਾਨ ਵਰਿੰਦਰ ਕੁਮਾਰ ਨਾਮਕ ਕੈਦੀ ਕੋਲੋਂ 6 ਗ੍ਰਾਮ ਅਫੀਮ ਬਰਾਮਦ ਹੋਈ ਹੈ। ਇਹ ਕੈਦੀ ਨਸ਼ਾ ਸਮੱਗਲਿੰਗ ਦੇ ਕੇਸ 'ਚ ਹੀ ਸਜ਼ਾ ਕੱਟ ਰਿਹਾ ਹੈ। ਸੰਭਾਵਨਾ ਹੈ ਕਿ ਇਹ ਜੇਲ 'ਚ ਵੀ ਨਸ਼ਾ ਵੇਚਣ ਦਾ ਹੀ ਧੰਦਾ ਕਰ ਰਿਹਾ ਸੀ। ਇਸੇ ਤਰ੍ਹਾਂ ਜੇਲ ਦੇ ਇਕ ਬਾਥਰੂਮ 'ਚੋਂ ਇਕ ਮੋਬਾਈਲ ਅਤੇ ਟਾਵਰ ਨੰ. 3 ਨੇੜੇ 11 ਬੀੜੀਆਂ ਦੇ ਬੰਡਲ ਵੀ ਬਰਾਮਦ ਹੋਏ ਹਨ। ਪੁਲਸ ਨੇ ਉਕਤ ਵਿਰੁੱਧ ਮੁਕੱਦਮਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਕਿ ਇਹ ਸਾਮਾਨ ਜੇਲ ਦੇ ਅੰਦਰ ਕਿਵੇਂ ਪਹੁੰਚਿਆ ਤੇ ਇਸ ਮਾਮਲੇ 'ਚ ਹੋਰ ਕੌਣ-ਕੌਣ ਸ਼ਾਮਲ ਹੈ।

cherry

This news is Content Editor cherry