ਬਠਿੰਡਾ ਜੇਲ੍ਹ ਇਕ ਵਾਰ ਫ਼ਿਰ ਸੁਰਖੀਆਂ ''ਚ ਬਰਾਮਦ ਹੋਏ ਕਈ ਸਾਮਾਨ

09/05/2020 10:48:17 AM

ਬਠਿੰਡਾ (ਕੁਨਾਲ ਬਾਂਸਲ): ਬਠਿੰਡਾ ਕੇਂਦਰੀ ਜੇਲ੍ਹ ਲਗਾਤਾਰ ਸੁਰਖੀਆਂ 'ਚ ਬਣੀ ਹੋਈ ਹੈ। ਜਾਣਕਾਰੀ ਮੁਤਾਬਕ ਅੱਜ ਤਲਾਸ਼ੀ ਦੌਰਾਨ ਜੇਲ ਦੇ ਵਾਰਡ ਨੰਬਰ 3 ਅਤੇ 4'ਚੋਂ ੲ23 ਨਸ਼ੀਲੇ ਪਦਾਰਥ ਦੇ ਪੈਕੇਟ ਇਕ ਲਾਈਟਰ 3 ਮੋਬਾਇਲ ਫੋਨ ਸਮੇਤ ਸਿਮ ਕਾਰਡ ਅਤੇ ਤਿੰਨ ਮੋਬਾਇਲ ਚਾਰਜਰ ਲੀਡ ਬਰਾਮਦ ਹੋਈਆਂ ਹਨ। ਪੁਲਸ ਵਲੋਂ 52 ਏ ਜੇਲ ਮੈਨੂਅਲ ਐਕਟ ਦੇ ਤਹਿਤ ਅਣਜਾਣ ਦੋਸ਼ੀਆਂ ਦੇ ਖ਼ਿਲਾਫ ਮਾਮਲਾ ਦਰਜ ਕੀਤਾ ਗਿਆ ਹੈ। ਦੱਸਣਯੋਗ ਹੈ ਕਿ ਇਹ ਕੋਈ ਪਹਿਲਾ ਮਾਮਲਾ ਨਹੀਂ ਹੈ ਇਸ ਤੋਂ ਪਹਿਲਾਂ ਵੀ ਕੋਈ ਵਾਰ ਬਠਿੰਡਾ ਜੇਲ੍ਹ 'ਚੋਂ ਫਿਰੋਜ਼ਪੁਰ ਕੇਂਦਰੀ ਜੇਲ੍ਹ ਅਤੇ ਨਾਭਾ ਜੇਲ੍ਹ 'ਚੋਂ ਇਸ ਤਰ੍ਹਾਂ ਦੇ ਸਾਮਾਨ ਬਰਾਮਦ ਹੋ ਚੁੱਕੇ ਹਨ।

Shyna

This news is Content Editor Shyna