ਆਧੁਨਿਕ ਰੇਲਵੇ ਸਟੇਸ਼ਨ ਦੀ ਲਿਫਟ ਅੱਧ ਵਿਚਾਲੇ ਫਸੀ

07/14/2019 12:09:57 PM

ਬਠਿੰਡਾ (ਵਰਮਾ) : ਕਰੋੜਾਂ ਰੁਪਏ ਦੀ ਲਾਗਤ ਨਾਲ ਰੇਲਵੇ ਸਟੇਸ਼ਨ ਬਠਿੰਡਾ ਦਾ ਆਧੁਨਿਕੀਕਰਨ ਕੀਤਾ ਗਿਆ, ਜਿਸ ਵਿਚ ਲਿਫਟਾਂ, ਨਵੇਂ ਪੁਲ ਦਾ ਨਿਰਮਾਣ ਤੇ ਰੈਂਪ ਬਣਾਏ ਗਏ। ਲਗਭਗ 6 ਮਹੀਨੇ ਪਹਿਲਾਂ ਹੀ ਸਭ ਤੋਂ ਵੱਡੇ ਰੇਲਵੇ ਜੰਕਸ਼ਨ ਬਠਿੰਡਾ ਵਿਚ ਰੇਲ ਵਿਭਾਗ ਵੱਲੋਂ ਵੱਡੇ ਪੈਮਾਨੇ 'ਤੇ ਖਰਚ ਕਰ ਕੇ ਯਾਤਰੀਆਂ ਨੂੰ ਸਹੂਲਤ ਲਈ ਲਿਫਟਾਂ ਲਾਈਆਂ ਸੀ। ਸ਼ਨੀਵਾਰ ਦੁਪਹਿਰ ਵੇਲੇ 3 ਨੰਬਰ ਪਲੇਟਫਾਰਮ 'ਤੇ ਯਾਤਰੀ ਲਿਫਟ ਰਾਹੀਂ ਹੇਠਾਂ ਆ ਰਹੇ ਸੀ ਤਾਂ ਅਚਾਨਕ ਲਿਫਟ ਅੱਧ ਵਿਚਾਲੇ ਵਿਚ ਫਸ ਗਈ। ਲਿਫਟ ਦੇ ਰੁਕਦੇ ਹੀ ਉਸ ਵਿਚ ਸਵਾਰ ਔਰਤ ਤੇ ਬੱਚਿਆਂ ਦੀਆਂ ਚਿੱਕਾਂ ਸ਼ੁਰੂ ਹੋ ਗਈਆਂ। ਦੇਖਦੇ ਹੀ ਦੇਖਦੇ ਰੇਲਵੇ ਵਿਭਾਗ ਦੇ ਅਧਿਕਾਰੀਆਂ ਦੇ ਹੱਥ ਪੈਰ ਫੁੱਲਣ ਲੱਗੇ ਅਤੇ ਮੌਕੇ 'ਤੇ ਤਕਨੀਸ਼ੀਅਨ ਨੂੰ ਬੁਲਾਇਆ ਗਿਆ। ਲਗਭਗ ਅੱਧੇ ਘੰਟੇ ਤੱਕ ਔਰਤ ਤੇ ਬੱਚੇ ਲਿਫਟ ਵਿਚ ਫਸੇ ਰਹੇ। ਰੇਲਵੇ ਇੰਜੀਨੀਅਰਾਂ ਵੱਲੋਂ ਭਾਰੀ ਮੁਸ਼ੱਕਤ ਤੋਂ ਬਾਅਦ ਲਿਫਟ ਨੂੰ ਹੇਠਾਂ ਲਿਆਂਦਾ ਗਿਆ ਤੇ ਔਰਤਾਂ ਤੇ ਬੱਚਿਆਂ ਦੀ ਜਾਨ ਬਚੀ। ਰੇਲਵੇ ਸਟੇਸ਼ਨ ਅਧਿਕਾਰੀਆਂ ਦਾ ਕਹਿਣਾ ਹੈ ਕਿ ਮਸ਼ੀਨ ਕਦੇ ਵੀ ਖਰਾਬ ਹੋ ਸਕਦੀ ਹੈ ਪਰ ਫਿਰ ਵੀ ਇਸਦੀ ਜਾਂਚ ਕੀਤੀ ਜਾਵੇਗੀ।

cherry

This news is Content Editor cherry