ਕ੍ਰਿਪਾਨਾਂ ਨਾਲ ਨੌਜਵਾਨ ''ਤੇ ਜਾਨਲੇਵਾ ਹਮਲਾ

02/19/2020 5:02:16 PM

ਬਰਨਾਲਾ (ਵਿਵੇਕ ਸਿੰਧਵਾਨੀ) : ਇਕ ਨੌਜਵਾਨ 'ਤੇ ਕ੍ਰਿਪਾਨਾਂ ਨਾਲ ਜਾਨਲੇਵਾ ਹਮਲਾ ਕਰਨ 'ਤੇ ਪੁਲਸ ਨੇ 7 ਨਾਮਜ਼ਦ ਅਤੇ 4 ਅਣਪਛਾਤੇ ਵਿਅਕਤੀਆਂ ਖਿਲਾਫ ਕੇਸ ਦਰਜ ਕੀਤਾ ਹੈ। ਜਾਣਕਾਰੀ ਦਿੰਦਿਆਂ ਥਾਣਾ ਸਿਟੀ 1 ਦੇ ਪੁਲਸ ਅਧਿਕਾਰੀ ਮਹਿੰਦਰ ਸਿੰਘ ਨੇ ਦੱਸਿਆ ਕਿ ਪੁਲਸ ਕੋਲ ਗੁਰਪ੍ਰੀਤ ਸਿੰਘ ਵਾਸੀ ਮੱਲ੍ਹੀਆਂ ਨੇ ਬਿਆਨ ਦਰਜ ਕਰਵਾਏ ਕਿ ਮੈਂ ਅਤੇ ਮੇਰਾ ਦੋਸਤ ਹਰਵਿੰਦਰ ਸਿੰਘ 25 ਏਕੜ ਬਰਨਾਲਾ ਵਿਖੇ ਫੋਨ 'ਤੇ ਖੇਡ ਰਹੇ ਸੀ ਤਾਂ ਰਾਜਾ, ਰਾਜਵੀਰ, ਛੱਬੀ, ਕਾਲੂ, ਸੋਨੀ, ਬੀਨ ਢਿੱਡਾ, ਜੱਸੀ ਅਤੇ 4 ਹੋਰ ਅਣਪਛਾਤੇ ਵਿਅਕਤੀਆਂ ਨੇ ਹਰਵਿੰਦਰ ਸਿੰਘ 'ਤੇ ਕ੍ਰਿਪਾਨਾਂ ਨਾਲ ਹਮਲਾ ਕਰ ਦਿੱਤਾ। ਹਰਵਿੰਦਰ ਸਿੰਘ ਬਚਣ ਲਈ ਝਾੜੀਆਂ 'ਚ ਲੁਕ ਗਿਆ ਪਰ ਉਨ੍ਹਾਂ ਵੱਲੋਂ ਉਥੇ ਵੀ ਉਸ ਉੱਪਰ ਵਾਰ ਕੀਤੇ ਗਏ, ਜਿਸ ਕਾਰਣ ਉਸ ਦੇ ਕਾਫ਼ੀ ਸੱਟਾਂ ਲੱਗੀਆਂ ਅਤੇ ਇਲਾਜ ਲਈ ਪੀ. ਜੀ. ਆਈ. ਚੰਡੀਗੜ੍ਹ ਦਾਖਲ ਕਰਵਾਇਆ ਗਿਆ। ਵਜ੍ਹਾ ਰੰਜਿਸ਼ ਇਹ ਹੈ ਕਿ ਹਰਵਿੰਦਰ ਸਿੰਘ ਦਾ ਕਈ ਦਿਨ ਪਹਿਲਾਂ ਦੋਸ਼ੀ ਰਾਜਾ ਨਾਲ ਝਗੜਾ ਹੋ ਗਿਆ ਸੀ।

Baljeet Kaur

This news is Content Editor Baljeet Kaur