ਪਰਾਲੀ ਨੂੰ ਸਾੜਨ ਦੇ ਦੋਸ਼ ''ਚ 9 ਕਿਸਾਨਾਂ ਖਿਲਾਫ ਕੇਸ ਦਰਜ

11/11/2019 2:54:32 PM

ਬਰਨਾਲਾ (ਵਿਵੇਕ ਸਿੰਧਵਾਨੀ) : ਪਰਾਲੀ ਨੂੰ ਅੱਗ ਲਗਾਉਣ ਦੇ ਦੋਸ਼ ਵਿਚ ਪੁਲਸ ਨੇ 9 ਕਿਸਾਨਾਂ ਖਿਲਾਫ ਕੇਸ ਦਰਜ ਕੀਤਾ ਹੈ।

ਜਾਣਕਾਰੀ ਦਿੰਦਿਆਂ ਐਸ. ਐਸ. ਪੀ ਹਰਜੀਤ ਸਿੰਘ ਨੇ ਦੱਸਿਆ ਕਿ ਪਰਾਲੀ ਸਾੜਨ ਦੇ ਦੋਸ਼ ਵਿਚ ਥਾਣਾ ਧਨੌਲਾ ਵਿਚ ਬਲਜੀਤ ਸਿੰਘ ਉਰਫ ਬੱਬੀ ਵਾਸੀ ਹਰੀਗੜ੍ਹ, ਸੁਖਪਾਲ ਸਿੰਘ ਵਾਸੀ ਹਰੀਗੜ੍ਹ, ਹਾਕਮ ਸਿੰਘ ਵਾਸੀ ਧਨੌਲਾ ਖਿਲਾਫ ਕੇਸ ਦਰਜ ਕੀਤਾ ਗਿਆ ਹੈ। ਉਥੇ ਹੀ ਭਦੌੜ ਥਾਣੇ ਵਿਚ ਪ੍ਰਗਟ ਸਿੰਘ ਵਾਸੀ ਅਲਕੜਾ, ਥਾਣਾ ਰੂੜੇਕੇ ਕਲਾਂ ਵਿਚ ਹਰਬੰਸ ਸਿੰਘ ਵਾਸੀ ਧੌਲਾ, ਸ਼ਹਿਣਾ ਥਾਣੇ ਵਿਚ ਹਰਦੀਪ ਸਿੰਘ ਵਾਸੀ ਸ਼ਹਿਣਾ, ਟੱਲੇਵਾਲੇ ਥਾਣੇ ਵਿਚ ਕੁਲਦੀਪ ਸਿੰਘ ਵਾਸੀ ਭੋਤਨਾ, ਤਪਾ ਥਾਣੇ ਵਿਚ ਗੁਰਪ੍ਰੀਤ ਸਿੰਘ ਉਰਫ ਲੁੱਬਾ ਵਾਸੀ ਮਹਿਤਾ ਅਤੇ ਗੁਰਪ੍ਰੀਤ ਸਿੰਘ ਉਰਫ ਗੱਗੀ ਵਾਸੀ ਮਹਿਤਾ ਖਿਲਾਫ ਕੇਸ ਦਰਜ ਕੀਤਾ ਗਿਆ ਹੈ।

cherry

This news is Content Editor cherry