ਬੱਚੇਦਾਨੀ ਦੇ ਆਪਰੇਸ਼ਨ ਦੌਰਾਨ ਯੂਰਿਨ ਟਿਊਬ ਨੂੰ ਪਹੁੰਚਿਆ ਨੁਕਸਾਨ, ਲੱਗਾ ਲੱਖਾਂ ਦਾ ਜੁਰਮਾਨਾ

09/26/2019 1:36:13 PM

ਬਰਨਾਲਾ (ਵੈੱਬ ਡੈਸਕ) : ਬੱਚੇਦਾਨੀ ਦੇ ਆਪਰੇਸ਼ਨ ਦੌਰਾਨ ਯੂਰਿਨ ਟਿਊਬ ਦਾ ਨੁਕਸਾਨ ਹੋਣ 'ਤੇ ਉਪਭੋਗਤਾ ਫੋਰਮ ਨੇ ਡਾਕਟਰਾਂ 'ਤੇ 5 ਲੱਖ 10 ਹਜ਼ਾਰ 451 ਰੁਪਏ ਜੁਰਮਾਨਾ ਕੀਤਾ ਹੈ। ਨਾਲ ਹੀ ਉਨ੍ਹਾਂ ਨੂੰ ਵੱਖ ਤੋਂ 10 ਹਜ਼ਾਰ ਰੁਪਏ ਉਪਭੋਗਤਾ ਫੋਰਮ ਵਿਚ ਵੀ ਜਮ੍ਹਾ ਕਰਾਉਣ ਦੇ ਹੁਕਮ ਦਿੱਤੇ ਹਨ। ਉਪਭੋਗਤਾ ਫੋਰਮ ਨੇ ਕਿਹਾ ਕਿ ਡਾਕਟਰਾਂ ਨੇ ਆਪਣਾ ਕੰਮ ਸਹੀ ਤਰੀਕੇ ਨਾਲ ਨਹੀਂ ਕੀਤਾ, ਜਿਸ ਕਾਰਨ ਔਰਤ ਦੇ ਸਰੀਰ ਨੂੰ ਹਾਨੀ ਪਹੁੰਚੀ ਅਤੇ ਉਸ ਨੂੰ ਕਈ ਮਹੀਨੇ ਤੱਕ ਪਰੇਸ਼ਾਨ ਰਹਿਣਾ ਪਿਆ। ਨਾਲ ਹੀ ਵੱਖ ਤੋਂ ਇਲਜ ਵੀ ਕਰਾਉਣ ਪਿਆ।

ਔਰਤ ਨੇ 3 ਸਾਲ ਭਟਕਣ ਤੋਂ ਬਾਅਦ ਉਪਭੋਗਤਾ ਫੋਰਮ ਵਿਚ ਸ਼ਿਕਾਇਤ ਦਰਜ ਕਰਵਾਈ ਸੀ। ਉਸ ਨੇ 16 ਅਪ੍ਰੈਲ 2016 ਨੂੰ ਸਿਵਲ ਹਸਪਤਾਲ ਬਰਨਾਲਾ ਵਿਚ ਬੱਚੇਦਾਨੀ ਦਾ ਆਪਰੇਸ਼ਨ ਕਰਾਇਆ। ਇਸ ਨਾਲ ਸਰੀਰ ਵਿਚ ਇੰਫੈਕਸ਼ਨ ਹੋ ਗਈ। ਹਾਲਤ ਵਿਗੜੀ ਤਾਂ ਆਪਰੇਸ਼ਾਨ ਦੇ 10 ਦਿਨਾਂ ਬਾਅਦ ਹੀ ਡੀ.ਐਮ.ਸੀ. ਲੁਧਿਆਣਾ ਵਿਚ 1 ਮਹੀਨੇ ਤੱਕ ਇਲਾਜ ਚੱਲਿਆ, ਜਿੱਥੇ ਇਲਾਜ ਦਾ ਲੱਖਾਂ ਰੁਪਏ ਖਰਚਾ ਆਇਆ। ਉਥੇ ਡਾਕਟਰਾਂ ਨੇ ਆਪਣੀ ਰਿਪੋਰਟ ਵਿਚ ਦੱਸਿਆ ਕਿ ਬੱਚੇਦਾਨੀ ਦੇ ਆਪਰੇਸ਼ਨ ਦੌਰਾਨ ਯੂਰਿਨ ਟਿਊਬ ਨੂੰ ਨੁਕਸਾਨ ਪਹੁੰਚਣ ਕਾਰਨ ਉਨ੍ਹਾਂ ਦੇ ਪੂਰੇ ਸਰੀਰ ਵਿਚ ਇੰਫੈਕਸ਼ਨ ਹੋਈ ਹੈ। ਉਥੋਂ ਇਲਾਜ ਤੋਂ ਬਾਅਦ ਸਿਵਲ ਹਸਪਤਾਲ ਵਿਚ ਉਨ੍ਹਾਂ ਨੇ ਆਪਣੀ ਸਮੱਸਿਆ ਦੱਸੀ ਤਾਂ ਉਨ੍ਹਾਂ ਦੀ ਸੁਣਵਾਈ ਨਹੀਂ ਕੀਤੀ ਗਈ।

cherry

This news is Content Editor cherry