ਕੋਟਲਾ ਵਾਲੀਵਾਲ ਟੂਰਨਾਮੈਂਟ ''ਚ ਚੋਟੀ ''ਤੇ ਰਹੀ ਬਹੀਏਵਾਲਾ ਟੀਮ

03/01/2018 6:20:18 PM

ਤਲਵੰਡੀ ਭਾਈ,(ਗੁਲਾਟੀ)— ਪਿੰਡ ਕੋਟਲਾ ਵਿਖੇ ਸੰਤ ਬਾਬਾ ਫਤਿਹ ਸਿੰਘ ਜੀ ਦੀ ਯਾਦ ਨੂੰ ਸਮਰਪਿਤ ਦੂਜਾ ਵਾਲੀਵਾਲ   ਸ਼ੂਟਿੰਗ ਟੂਰਨਾਮੈਂਟ(ਕੱਚੀ) ਪਿੰਡ ਦੀ ਟੂਰਨਾਮੈਂਟ ਕਮੇਟੀ ਵੱਲੋਂ ਸ਼ਾਨੋ ਸ਼ੌਕਤ ਨਾਲ ਕਰਵਾਇਆ ਗਿਆ, ਜਿਸ ਵਿਚ ਵਾਲੀਵਾਲ ਸ਼ੂਟਿੰਗ ਟੂਰਨਾਮੈਂਟ ਕੱਚੀ ਤੋਂ ਇਲਾਵਾ ਰੱਸਾਕੱਸੀ, ਕੁੱਕੜ ਫੜਨਾ, ਨੈਸ਼ਨਲ ਕਬੱਡੀ ਟੂਰਨਾਮੈਂਟ ਅੰਡਰ-17 ਅਤੇ ਅੰਡਰ 10, 14 ਅਤੇ 17 ਦੀਆਂ ਦੌੜਾਂ ਦੇ ਮੁਕਾਬਲੇ ਵੀ ਕਰਵਾਏ ਗਏ। ਵਾਲੀਵਾਲ ਟੂਰਨਾਮੈਂਟ ਦੇ ਹੋਏ  ਮੁਕਾਬਲਿਆ ਵਿਚ ਬਹੀਏਵਾਲਾ ਦੀ ਟੀਮ ਨੇ ਪਹਿਲਾ, ਮਲੋਟ ਦੀ ਟੀਮ ਨੇ ਦੂਜਾ ਅਤੇ ਕੋਟਲਾ ਦੀ ਟੀਮ ਨੇ ਤੀਜੇ ਸਥਾਨ ਹਾਸਲ ਕੀਤਾ। ਰੱਸਾਕੱਸੀ ਦੇ ਮੁਕਾਬਲੇ 'ਚ ਕੋਟਲਾ ਦੀ ਝੰਡੀ ਰਹੀ, ਜਦਕਿ ਕਬੱਡੀ ਨੈਸ਼ਨਲ ਅੰਡਰ 17 ਵਰਗ 'ਚ ਬੱਧਨੀ ਕਲਾਂ ਗਊਸ਼ਾਲਾ ਦੀ ਟੀਮ ਜੇਤੂ ਰਹੀ। ਜੇਤੂ ਟੀਮਾਂ ਨੂੰ ਬਾਬਾ ਗੁਰਮੀਤ ਸਿੰਘ ਖੋਸਾ ਕੋਟਲਾ, ਜੱਸਾ ਕੋਟਲਾ ਕਾਂਗਰਸੀ ਆਗੂ, ਗੁਰਜਿੰਦਰ ਸਿੰਘ, ਦਲਵੀਰ ਸਿੰਘ, ਕੁਲਦੀਪ ਸਿੰਘ, ਹਰਮਨ ਸਿੰਘ, ਲਵਪ੍ਰੀਤ ਸਿੰਘ, ਸਿੰਕਦਰ ਸਿੰਘ, ਜਸਵਿੰਦਰ ਸਿੰਘ, ਅਮਰਪ੍ਰੀਤ ਸਿੰਘ, ਸੁਖਦੀਪ ਸਿੰਘ ਸੀਪਾ, ਗੁਰਪ੍ਰੀਤ ਸਿੰਘ ਗੋਰਾ, ਜਸਪਿੰਦਰ ਸਿੰਘ, ਕੁਲਦੀਪ ਸਿੰਘ ਸੰਧੂ, ਜਸਪਾਲ ਸਿੰਘ ਗਿੱਲ, ਸਵਰਨ ਸਿੰਘ ਨੰਬਰਦਾਰ, ਬਲਵਿੰਦਰ ਸਿੰਘ, ਛਿੰਦਰਪਾਲ ਸਿੰਘ, ਜਗਬੀਰ ਸਿੰਘ, ਸੁਖਵੀਰ ਸਿੰਘ, ਗੁਰਮੇਜ ਪਟਵਾਰੀ ਤੋਂ ਇਲਾਵਾਂ ਪਿੰਡ ਦੇ ਐੱਨ. ਆਰ. ਆਈ. ਵੀਰਾਂ ਦਾ ਵਿਸ਼ੇਸ਼ ਸਹਿਯੋਗ ਰਿਹਾ।