ਪੁਲਸ ਵੱਲੋਂ ਕੁੜੀ ਨੂੰ ਖ਼ੁਦਕੁਸ਼ੀ ਲਈ ਮਜਬੂਰ ਕਰਨ ਵਾਲੇ ਦੋਸ਼ੀ ਨੂੰ ਕੀਤਾ ਗਿ੍ਰਫ਼ਤਾਰ

12/30/2020 5:22:02 PM

ਸੁਨਾਮ ਊਧਮ ਸਿੰਘ ਵਾਲਾ (ਬਾਂਸਲ): ਸਥਾਨਕ ਸ਼ਹਿਰ ’ਚ ਇਕ ਮੁੰਡੇ ਵਲੋਂ ਜਨਾਨੀ ਨੂੰ ਉਸ ਦੀਆਂ ਅਸ਼ਲੀਲ ਫੋਟੋਆਂ ਦੇ ਚੱਲਦੇ ਬਲੈਕਮੇਲ ਕਰਨ ਤੇ ਜਨਾਨੀ ਵਲੋਂ ਖ਼ੁਦਕੁਸ਼ੀ ਕਰ ਲਈ ਗਈ ਸੀਅਤੇ ਜਨਾਨੀ ਵਲੋਂ ਆਪਣੇ ਹੱਥ ਤੇ ਸੁਸਾਈਡ ਨੋਟ ਉਸ ਮੁੰਡੇ ਦਾ ਨਾਂ ਅਤੇ ਮੋਬਾਇਲ ਲਿਖਿਆ ਗਿਆ ਸੀ ਜਿਸ ਨੂੰ ਲੈ ਕੇ ਏ.ਐੱਸ.ਪੀ. ਡਾ.ਮਹਿਤਾਬ ਸਿੰਘ ਦੀ ਅਗਵਾਈ ਵਿਚ ਥਾਣਾ ਮੁਖੀ ਜਤਿੰਦਰਪਾਲ ਸਿੰਘ ਅਤੇ ਨਵੀ ਅਨਾਜ ਮੰਡੀ ਚੌਕੀ ਇੰਚਾਰਜ ਕਸ਼ਮੀਰ ਸਿੰਘ ਜੀ ਵਲੋਂ ਦੋਸ਼ੀ ਨੂੰ ਗਿ੍ਰਫ਼ਤਾਰ ਕਰ ਲਿਆ ਗਿਆ ਹੈ ਅਤੇ ਉਨ੍ਹਾਂ ਵੱਲੋਂ ਇਸ ਨੂੰ ਪੁਲਸ ਰਿਮਾਂਡ ’ਚ ਰੱਖਿਆ ਗਿਆ ਹੈ। ਇਸ ਮੌਕੇ ਏ.ਐੱਸ.ਪੀ. ਡਾ.ਮਹਿਤਾਬ ਸਿੰਘ ਨੇ ਗੱਲਬਾਤ ਕਰਦਿਆਂ ਕਿਹਾ ਕਿ ਉਨ੍ਹਾਂ ਵੱਲੋਂ ਕਿਸੇ ਵੀ ਮਾੜੇ ਅਨਸਰ ਨੂੰ ਬਖਸ਼ਿਆ ਨਹੀ ਜਾਵੇਗਾ ਅਤੇ ਬਣਦੀ ਕਾਰਵਾਈ ਕੀਤੀ ਜਾਵੇਗੀ।

Shyna

This news is Content Editor Shyna