ਜਿਨ੍ਹਾਂ ਅਸਲਾ ਲਾਇਸੈਂਸ ਧਾਰਕਾਂ ਦੇ ਲਾਇਸੈਂਸਾਂ ''ਤੇ 2 ਤੋਂ ਵੱਧ ਹਥਿਆਰ ਹਨ, ਉਹ ਤੀਜਾ ਹਥਿਆਰ ਡਿਲੀਟ ਕਰਵਾਉਣ

12/03/2020 2:56:08 PM

ਫਿਰੋਜ਼ਪੁਰ(ਕੁਮਾਰ): ਸਰਕਾਰ ਵੱਲੋਂ ਜਾਰੀ ਹੁਕਮਾਂ ਅਨੁਸਾਰ ਹੁਣ ਕੋਈ ਵੀ ਅਸਲਾ ਲਾਇਸੈਂਸਧਾਰੀ ਆਪਣੇ ਲਾਇਸੈਂਸ ਤੇ 02 ਤੋਂ ਵੱਧ ਹਥਿਆਰ ਨਹੀਂ ਰੱਖ ਸਕੇਗਾ। ਜੇਕਰ ਕੋਈ ਵੀ ਇਕ ਲਾਇਸੈਂਸ ਤੇ 2 ਤੋਂ ਜ਼ਿਆਦਾ ਹਥਿਆਰ ਰੱਖਦਾ ਹੈ ਤਾਂ ਉਸ ਦਾ ਲਾਇਸੈਂਸ ਅਣਅਧਿਕਾਰਤ ਮੰਨਿਆ ਜਾਵੇਗਾ ਤੇ ਉਸ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਇਸ ਸਬੰਧੀ ਜਾਣਕਾਰੀ ਦਿੰਦਿਆ ਵਧੀਕ ਡਿਪਟੀ ਕਮਿਸ਼ਨਰ ਰਾਜਦੀਪ ਕੌਰ ਨੇ ਦੱਸਿਆ ਕਿ ਜਿਨ੍ਹਾਂ ਲਾਇਸੈਂਸ ਧਾਰਕਾਂ ਕੋਲ ਇਕ ਅਸਲਾ ਲਾਇਸੈਂਸ ਤੇ 02 ਤੋਂ ਵੱਧ ਹਥਿਆਰ ਹਨ, ਉਹ ਆਪਣਾ ਤੀਜਾ ਅਸਲਾ ਨਜਦੀਕੀ ਥਾਣੇ/ਯੂਨਿਟ 'ਚ ਜਾਂ ਕਿਸੇ ਅਧਿਕਾਰਤ ਅਸਲਾ ਡੀਲਰ ਕੋਲ ਤੁਰੰਤ ਜਮ੍ਹਾ ਕਰਵਾਉਣ ਅਤੇ 13 ਦਸੰਬਰ 2020 ਤੋਂ ਪਹਿਲਾਂ-ਪਹਿਲਾਂ ਤੀਜੇ ਵਾਧੂ ਅਸਲੇ ਨੂੰ ਆਪਣੇ ਅਸਲੇ ਲਾਇਸੈਂਸ ਤੋਂ ਡਿਲੀਟ ਵੀ ਕਰਵਾਉਣ।

ਉਨ੍ਹਾਂ ਕਿਹਾ ਕਿ ਜੇਕਰ ਕੋਈ ਅਸਲਾ ਲਾਇਸੰਸ ਧਾਰਕ 13 ਦਸੰਬਰ 2020 ਤੋਂ ਪਹਿਲਾਂ ਤੀਸਰਾ ਅਸਲਾ ਲਾਇਸੰਸ ਤੋਂ ਡਿਲੀਟ ਨਹੀਂ ਕਰਵਾਉਂਦਾ ਤਾਂ ਉਸ ਦਾ ਤੀਜਾ ਵਾਧੂ ਅਸਲਾ ਨਜਾਇਜ਼ ਮੰਨਿਆ ਜਾਵੇਗਾ ਅਤੇ ਉਸ ਖ਼ਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇਗੀ। ਇਸ ਦੇ ਨਾਲ ਹੀ ਵਧੀਕ ਡਿਪਟੀ ਕਮਿਸ਼ਨਰ ਨੇ ਇਹ ਵੀ ਦੱਸਿਆ ਕਿ ਪੈਟਰੋਲ ਪੰਪਾਂ, ਆਈਲੈਟਸ ਸੈਂਟਰਾਂ, ਟਿਕਟਿੰਗ ਏਜੰਟਾਂ ਆਦਿ ਸਬੰਧੀ ਐੱਨ.ਓ.ਸੀ ਲੈਣ ਲਈ ਵੀ ਨਜਦੀਕੀ ਸੇਵਾ ਕੇਂਦਰਾਂ 'ਚ ਅਪਲਾਈ ਕੀਤਾ ਜਾ ਸਕਦਾ ਹੈ।

Aarti dhillon

This news is Content Editor Aarti dhillon