21 ਪੇਟੀਆਂ ਸ਼ਰਾਬ ਸਮੇਤ 2 ਕਾਬੂ

11/15/2018 2:02:26 PM

ਤਲਵੰਡੀ ਭਾਈ (ਗੁਲਾਟੀ) - ਤਲਵੰਡੀ ਭਾਈ ਦੀ ਪੁਲਸ ਨੇ 21 ਪੇਟੀਆਂ ਸ਼ਰਾਬ ਠੇਕਾ ਅੰਗਰੇਜ਼ੀ ਅਤੇ ਦੇਸੀ ਸਮੇਤ 2 ਵਿਅਕਤੀਆਂ ਨੂੰ ਕਾਬੂ ਕਰਨ 'ਚ ਸਫ਼ਲਤਾ ਹਾਸਲ ਕੀਤੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਥਾਨਕ ਪੁਲਸ ਥਾਣੇ ਵਿਖੇ ਐੱਸ. ਐੱਚ. ਓ. ਅਭੀਨਵ ਚੌਹਾਨ ਅਤੇ ਏ.ਐੱਸ. ਆਈ. ਸੁਖਵਿੰਦਰ ਸਿੰਘ ਨੇ ਦੱਸਿਆ ਕਿ ਬੀਤੀ ਦੇਰ ਸ਼ਾਮ ਜ਼ੀਰਾ ਰੋਡ 'ਤੇ ਦਾਣਾ ਮੰਡੀ ਸਾਹਮਣੇ ਗਸ਼ਤ ਦੌਰਾਨ ਇਕ ਕਾਰ ਜ਼ੀਰਾ ਤੋਂ ਆ ਰਹੀ ਸੀ, ਜਿਸ 'ਚ 2 ਵਿਅਕਤੀ ਸਵਾਰ ਸਨ। ਉਕਤ ਕਾਰ ਦੀ ਪੁਲਸ ਵਲੋਂ ਤਲਾਸ਼ੀ ਲੈਣ 'ਤੇ 21 ਪੇਟੀਆਂ ਸ਼ਰਾਬ ਠੇਕਾ ਅੰਗੇਰਜ਼ੀ ਅਤੇ ਦੇਸੀ ਬਰਾਮਦ ਹੋਈਆਂ। ਦੋਸ਼ੀਆਂ ਦੀ ਪਛਾਣ ਅੰਕੁਸ਼ ਕੁਮਾਰ ਅਤੇ ਪਰਵਿੰਦਰ ਸਿੰਘ ਵਾਸੀ ਵਜੋਂ ਹੋਈ ਹੈ। ਸਥਾਨਕ ਪੁਲਸ ਨੇ ਆਬਕਾਰੀ ਐਕਟ ਅਧੀਨ ਮਾਮਲਾ ਦਰਜ ਕਰਕੇ ਉਕਤ ਵਿਅਕਤੀਆਂ ਖਿਲਾਫ ਅਗਲੀ ਕਰਵਾਈ ਸ਼ੁਰੂ ਕਰ ਦਿੱਤੀ ਹੈ।

rajwinder kaur

This news is Content Editor rajwinder kaur