ਅਕਾਲੀ ਦਲ ਦੇ ਹਲਕਾ ਇੰਚਾਰਜ  ਨਕੱਈ ਨੇ ਮੀਂਹ ਨਾਲ ਪ੍ਰਭਾਵਿਤ ਹੋਈਆਂ ਫਸਲਾਂ ਦਾ ਲਿਆ ਜਾਇਜ਼ਾ

07/24/2020 4:24:00 PM

ਮਾਨਸਾ (ਸੰਦੀਪ ਮਿੱਤਲ) - ਤੇਜ ਮੀਂਹ ਨਾਲ ਹਲਕਾ ਮਾਨਸਾ ਦੇ ਕਿਸਾਨਾਂ ਦੀਆਂ ਫਸਲਾਂ ਨੂੰ ਪਹੁੰਚੇ ਨੁਕਸਾਨ ਦੀ ਸਾਰ ਲੈਣ ਲਈ ਪੰਜਾਬ ਸਰਕਾਰ ਦਾ ਕੋਈ ਆਗੂੂ ਜਾਂ ਅਧਿਕਾਰੀ ਨਾ ਪਹੁੰਚਣ ਕਾਰਨ ਕਿਸਾਨਾਂ ਨਾਲ ਕੈਪਟਨ ਸਰਕਾਰ ਵੱਲੋਂ ਮਤਰੇਈ ਮਾਂ ਵਾਲਾ ਸਲੂਕ ਕੀਤਾ ਜਾ ਰਿਹਾ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਜਗਦੀਪ ਸਿੰਘ ਨਕੱਈ ਨੇ ਤੇਜ ਬਾਰਿਸ਼ ਨਾਲ ਖਰਾਬ ਹੋਈਆਂ ਫਸਲਾਂ ਦਾ ਜਾਇਜਾ ਲੈਣ ਤੋਂ ਬਾਅਦ ਕੀਤਾ। ਉਨ੍ਹਾਂ ਨੇ ਹਲਕੇ ਦੇ ਰੱਲਾ, ਬੁਰਜ ਢਿੱਲਵਾਂ, ਤਾਮਕੋਟ ਆਦਿ ਪਿੰਡਾਂ ਦਾ ਜਾਇਜਾ ਲੈਂਦਿਆਂ ਕਿਸਾਨਾਂ ਦੀਆਂ ਦੁੱਖ-ਤਕਲੀਫਾਂ ਸੁਣੀਆਂ।

ਇਸ ਦੇ ਨਾਲ ਹੀ  ਉਨ੍ਹਾਂ ਨੇ ਪ੍ਰਭਾਵਿਤ ਹੋਏ ਕਿਸਾਨਾਂ ਨੂੰ ਵਿਸ਼ਵਾਸ਼ ਦਿਵਾਇਆ ਕਿ ਜੇ ਪੰਜਾਬ ਸਰਕਾਰ ਨੇ ਯੋਗ ਮੁਆਵਜੇ ਨਾ ਦਿੱਤੇ ਤਾਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠ ਸੰਘਰਸ਼ ਆਰੰਭਿਆ ਜਾਵੇਗਾ। ਨਕੱਈ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਜਲਦੀ ਤੋਂ ਜਲਦੀ ਪਾਣੀ ਦੀ ਮਾਰ ਹੇਠ ਆਏ ਰਕਬਿਆਂ ਦੀ ਗਿਰਦਾਵਰੀ ਕਰਵਾਕੇ ਇਨ੍ਹਾਂ ਕਿਸਾਨਾਂ ਨੂੰ ਬਣਦੇ ਮੁਆਵਜੇ ਦਿੱਤੇ ਜਾਣ। ਇਸ ਦੇ ਨਾਲ ਹੀ ਜਿਹਡ਼ੇ ਗਰੀਬ ਪਰਿਵਾਰਾਂ ਦੇ ਘਰਾਂ ਦਾ ਨੁਕਸਾਨ ਇਸ ਤੇਜ ਬਾਰਿਸ਼ ਨਾਲ ਹੋਇਆ ਹੈ, ਉਨ੍ਹਾਂ ਦੀ ਵੀ ਸਾਰ ਲਈ ਜਾਵੇ। ਇਸ ਮੌਕੇ ਨਿੱਕਾ ਸਿੰਘ ਬੁਰਜ ਢਿੱਲਵਾਂ, ਭਰਪੂਰ ਸਿੰਘ ਅਤਲਾ, ਮਾ: ਸੁਖਦੇਵ ਸਿੰਘ ਜੋਗਾ, ਗੋਲਡੀ ਗਾਂਧੀ, ਰੂਬਲ ਭੀਖੀ, ਬੱਬੀ ਰੋਮਾਣਾ, ਸੁਖਪਾਲ ਸਿੰਘ ਬਾਬਾ, ਨਿਰਮਲ ਸਿੰਘ ਰੱਲਾ, ਕਾਲਾ ਸਿੰਘ ਮੈਂਬਰ ਰੱਲਾ, ਬੂਟਾ ਸਿੰਘ ਆਦਿ ਹਾਜਰ ਸਨ। 

Harinder Kaur

This news is Content Editor Harinder Kaur