ਸ਼ਹੀਦਾਂ ਦੇ ਨਾਂ ''ਤੇ ਚੌਕਾਂ ਦੇ ਨਾਂ ਰੱਖਣ ਦੀ ਅਕਾਲੀ ਦਲ ਨੇ ਕੀਤੀ ਮੰਗ

01/17/2019 4:59:30 PM

ਫਤਿਹਗੜ੍ਹ ਸਾਹਿਬ (ਵਿਪਨ)—ਸ਼੍ਰੋਮਣੀ ਅਕਾਲੀ ਦਲ ਐੱਨ.ਆਰ. ਆਈ. ਵਿੰਗ ਦੇ ਪ੍ਰਧਾਨ ਰਛਪਿੰਦਰ ਗਗਢਿੱਲੋਂ ਨੇ ਅੱਜ ਇਕ ਵਫਦ ਸਮੇਤ ਵਧੀਕ ਡਿਪਟੀ ਕਮਿਸ਼ਨਰ ਜਸਪ੍ਰੀਤ ਸਿੰਘ ਨਾਲ ਮੁਲਾਕਾਤ ਕੀਤੀ। ਇਸ ਮੌਕੇ ਉਨ੍ਹਾਂ ਵਧੀਕ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਵੀ ਸੌਂਪਿਆ, ਜਿਸ ਵਿਚ ਉਨ੍ਹਾਂ ਮੰਗ ਕੀਤੀ ਕਿ ਜੋਤੀ ਸਰੂਪ ਮੋੜ ਅਤੇ ਚੁੰਗੀ ਨੰਬਰ 4 ਚੌਕਾਂ ਦਾ ਨਾਮ ਸ਼ਹੀਦਾਂ ਦੇ ਨਾਮ 'ਤੇ ਰੱਖਿਆ ਜਾਵੇ। 

ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਨੇ ਵਫਦ ਨੂੰ ਉਨ੍ਹਾਂ ਦੇ ਮੰਗ ਪੱਤਰ ਸਬੰਧੀ ਉੱਚਿਤ ਕਾਰਵਾਈ ਕਰਨ ਦਾ ਭਰੋਸਾ ਦਿੱਤਾ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ੍ਰ.ਢਿੱਲੋਂ ਨੇ ਕਿਹਾ ਕਿ ਜ਼ਿਲਾ ਫਤਹਿਗੜ੍ਹ ਸਾਹਿਬ ਇਕ ਇਤਿਹਾਸਕ ਜ਼ਿਲਾ ਹੈ, ਜਿਸ ਦੀ ਧਰਤੀ ਸ਼ਹੀਦਾਂ ਦੇ ਲਹੂ ਨਾਲ ਭਿੱਜੀ ਪਈ ਹੈ। ਉਨ੍ਹਾਂ ਕਿਹਾ ਕਿ ਰੋਪੜ ਬੱਸ ਅੱਡੇ ਕੋਲ ਸਥਿਤ ਚੁੰਗੀ ਨੰਬਰ ਚਾਰ ਅਤੇ ਉਸ ਤੋਂ ਬਾਅਦ ਜੋਤੀ ਸਰੂਪ ਮੌੜਦਾ ਨਾਮ ਸ਼ਹੀਦਾਂ ਦੇ ਨਾਮ ਤੇ ਰੱਖਿਆ ਜਾਵੇ ਤਾਂ ਜੋ ਇੱਥੇ ਆਉਣ ਵਾਲੀ ਸੰਗਤ ਨੂੰ ਇੱਥੋਂ ਦੇ ਇਤਿਹਾਸ ਬਾਰੇ ਵਿਚ ਜਾਣਕਾਰੀ ਹਾਸਲ ਹੋ ਸਕੇ।

ਇਸ ਮੌਕੇ ਸਰਕਲ ਪ੍ਰਧਾਨ ਹਰਵਿੰਦਰ ਸਿੰਘ ਬੱਬਲ ਨੇ ਮੰਗ ਕੀਤੀ ਕਿ ਜੋਤੀ ਸਰੂਪ ਮੋੜ ਦਾ ਨਾਮ ਪੰਜਾਬ ਰਾਜ ਦੇ ਬਾਨੀ ਬਾਬਾਬੰਦਾ ਸਿੰਘ ਬਹਾਦਰ ਦੇ ਨਾਮ ਤੇ ਰੱਖ ਕੇ ਇੱਥੇ ਬਾਬਾ ਬੰਦਾ ਸਿੰਘ ਬਹਾਦਰ ਦੀ ਆਦਮ ਕੱਦਮੂਰਤੀ ਸਥਾਪਤ ਕੀਤੀ ਜਾਵੇ।

Shyna

This news is Content Editor Shyna