ਆਦਰਸ਼ ਸਕੂਲ ਬੋਹਾ ''ਚ ਸੁਤੰਤਰਤਾ ਸੰਗਰਾਮੀਆਂ ਦੀ ਵਿਚਾਰਧਾਰਾ ਤੇ ਸੈਮੀਨਾਰ ਕਰਵਾਇਆ

03/22/2018 5:21:24 PM

ਬੋਹਾ (ਮਨਜੀਤ) — ਸਥਾਨਕ ਸ਼ਹੀਦ ਊਧਮ ਸਿੰਘ ਆਦਰਸ਼ ਸੀਨੀਅਰ ਸੈਕੰਡਰੀ ਸਕੂਲ ਵਿਖੇ ਅੱਜ ਸ਼ਹੀਦ ਭਗਤ ਸਿੰਘ ਅਤੇ ਮਹਾਤਮਾ ਗਾਂਧੀ ਦੀ ਵਿਚਾਰਧਾਰਾ 'ਤੇ ਇਕ ਸੈਮੀਨਾਰ ਕਰਵਾਇਆ ਗਿਆ । ਇਹ ਸੈਮੀਨਾਰ ਸ਼ਹੀਦੇ ਆਜ਼ਮ ਸ. ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਰਿਹਾ । ਸੁਤੰਤਰਤਾ ਸੰਗਰਾਮੀਆਂ ਦੀ ਵਿਚਾਰਧਾਰਾ ਅਤੇ ਗਤੀਵਿਧੀਆਂ ਤੇ ਸਮੁੱਚੇ ਸਟਾਫ਼ ਮੈਂਬਰਾਂ ਨੇ ਆਪੋ-ਆਪਣੇ ਵਿਚਾਰ ਪ੍ਰਗਟ ਕੀਤੇ । ਪ੍ਰਿੰਸੀਪਲ ਡਾ. ਮਹਿੰਦਰ ਕੌਰ, ਵਾਇਸ ਪ੍ਰਿੰਸੀਪਲ ਹਰਬੰਸ ਕੌਰ, ਮੈਡੀਕਲ ਅਫ਼ਸਰ ਗਗਨਦੀਪ ਭੁਟਾਲ ਨੇ ਸੰਬੋਧਨ ਕਰਦਿਆਂ ਕਿਹਾ ਕਿ ਸਾਡੇ ਸ਼ਹੀਦਾਂ ਨੇ ਜੋ ਸੁਪਨੇ ਸੰਜੋਏ ਸਨ, ਉਹ 70 ਸਾਲ ਬੀਤ ਜਾਣ ਦੇ ਬਾਵਜੂਦ ਵੀ ਅਧੂਰੇ ਹਨ । ਉਨ੍ਹਾਂ ਕਿਹਾ ਕਿ ਕੁੱਝ ਸਿਆਸੀ ਧਿਰਾਂ ਜਾਣ-ਬੁੱਝ ਕੇ ਸ਼ਹੀਦਾਂ ਦੇ ਆਦਰਸ਼ ਅਕਸ ਨੂੰ ਤੋੜ-ਮਰੋੜ ਕੇ ਪੇਸ਼ ਕਰ ਰਹੀਆਂ ਹਨ ਤਾਂ ਜੋ ਲੋਕਾਈ ਨੂੰ ਕ੍ਰਾਂਤੀਕਾਰੀ ਤੇ ਪ੍ਰਗਤੀਸ਼ੀਲ ਵਿਚਾਰਧਾਰਾ ਨਾਲੋਂ ਤੌੜਿਆ ਜਾਵੇ । ਪੰਜਾਬੀ ਅਧਿਆਪਕ ਮੱਖਣ ਬੀਰ ਤੇ ਸੁਖਵਿੰਦਰ ਕੌਰ ਨੇ ਬੋਲਦਿਆਂ ਕਿਹਾ ਕਿ ਸਾਨੂੰ ਸ਼ਹੀਦਾਂ ਦੀ ਅਗਾਂਹਵਧੂ, ਸਮਾਜਵਾਦੀ ਤੇ ਧਰਮਨਿਰਪੱਖ ਸੋਚ ਦਾ ਵੱਧ ਤੋਂ ਵੱਧ ਪ੍ਰਚਾਰ ਕਰਨਾ ਚਾਹੀਦਾ ਹੈ ਤਾਂ ਜੋ ਸਮਾਜ 'ਚ ਚਾਨਣ ਦੀ ਲੋਅ ਫੈਲ ਸਕੇ । ਇਸ ਮੌਕੇ ਹੋਰਨਾਂ ਤੋਂ ਇਲਾਵਾ ਮੈਡਮ ਵੀਰਪਾਲ ਕੌਰ ਭੁਟਾਲ, ਕਰਮਜੀਤ ਕੌਰ, ਗੁਰਜੋਤ ਕੌਰ, ਵੀਰਪਾਲ ਕੌਰ ਮੰਦਰਾਂ, ਗਾਇਤਰੀ ਰਾਣੀ, ਜਸਪ੍ਰੀਤ ਕੌਰ, ਵੀਰਇੰਦਰ ਕੌਰ, ਨਵਜੋਤ ਕੌਰ, ਚਰਨਜੀਤ ਕੌਰ, ਪੂਜਾ ਰਾਣੀ, ਦੀਪਾਲੀ ਰਾਣੀ, ਅਨੁਰਾਧਾ ਸ਼ਰਮਾ, ਅਤੇ ਗੁਰਪ੍ਰੀਤ ਕੌਰ ਨੇ ਆਪੋ-ਆਪਣੇ ਵਿਚਾਰ ਪੇਸ਼ ਕੀਤੇ ।