ਮਹਿਲਾ ਇੰਸਪੈਕਟਰ ''ਤੇ ਨਕਸ਼ਾ ਪਾਸ ਕਰਨ ਲਈ 50 ਹਜ਼ਾਰ ਮੰਗਣ ਦਾ ਦੋਸ਼, ਆਰਕੀਟੈਕਟ ਡੰਡਾ ਲੈ ਕੇ ਪੁੱਜਾ ਕੌਂਸਲ ਦਫ਼ਤਰ

08/27/2023 1:17:09 AM

ਜ਼ੀਰਕਪੁਰ (ਮੇਸ਼ੀ) : ਨਗਰ ਕੌਂਸਲ ਜ਼ੀਰਕਪੁਰ ਵਿਵਾਦਾਂ 'ਚ ਬਣੀ ਰਹਿੰਦੀ ਹੈ। ਕੁਝ ਅਜਿਹਾ ਹੀ ਇਕ ਵਿਵਾਦ ਉਸ ਸਮੇਂ ਵੇਖਣ ਨੂੰ ਮਿਲਿਆ ਜਦ ਸ਼ਹਿਰ ਦਾ ਇਕ ਆਰਕੀਟੈਕਟ ਜੋ ਕਿ ਬਿਲਡਿੰਗ ਬ੍ਰਾਂਚ ਦੀ ਇੰਸਪੈਕਟਰ ਵੱਲੋਂ ਉਸ ਤੋਂ ਨਕਸ਼ੇ ਪਾਸ ਨਾ ਕੀਤੇ ਜਾਣ 'ਤੇ ਐੱਨ.ਓ.ਸੀ. ਜਾਰੀ ਕਰਨ ਦੇ ਇੱਵਜ਼ 'ਚ 50 ਹਜ਼ਾਰ ਰੁਪਏ ਦੀ ਰਿਸ਼ਵਤ ਮੰਗਣ ਤੋਂ ਇਸ ਕਦਰ ਭੜਕ ਗਿਆ ਕਿ ਉਹ ਬਿਲਡਿੰਗ ਇੰਸਪੈਕਟਰ ਦੇ ਕਮਰੇ 'ਚ ਡੰਡਾ ਲੈ ਕੇ ਪਹੁੰਚ ਗਿਆ, ਜਦੋਂ ਕਿ ਇਸ ਸਬੰਧੀ ਕਾਰਜਸਾਧਕ ਅਫ਼ਸਰ ਰਵਨੀਤ ਸਿੰਘ ਨੇ ਸਾਰੇ ਦੋਸ਼ਾਂ ਨੂੰ ਮਨਘੜਤ ਅਤੇ ਬੇਬੁਨਿਆਦ ਦੱਸਿਆ ਹੈ।

ਇਹ ਵੀ ਪੜ੍ਹੋ : ਤੇਜ਼ ਰਫ਼ਤਾਰ ਟਿੱਪਰ ਦੀ ਲਪੇਟ 'ਚ ਆਇਆ ਟ੍ਰੈਕਟਰ ਚਾਲਕ, ਨੌਜਵਾਨ ਦੀ ਮੌਕੇ 'ਤੇ ਮੌਤ, ਰੋਹ 'ਚ ਆਏ ਲੋਕਾਂ ਨੇ...

ਮਾਮਲੇ ਸਬੰਧੀ ਗੱਲ ਕਰਨ 'ਤੇ ਆਰ.ਐੱਸ. ਆਰਕੀਟੈਕਟ ਦੇ ਨਰਿੰਦਰ ਸ਼ਰਮਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਬਿਲਡਿੰਗ ਇੰਸਪੈਕਟਰ ਸ਼ਿਵਾਨੀ ਬਾਂਸਲ ਨਕਸ਼ੇ ਪਾਸ ਕਰਨ ਲਈ ਤੰਗ-ਪ੍ਰੇਸ਼ਾਨ ਕਰ ਰਹੀ ਹੈ। ਉਨ੍ਹਾਂ ਦੋਸ਼ ਲਗਾਏ ਕਿ ਸ਼ਿਵਾਨੀ ਬਾਂਸਲ ਈ.ਓ. ਜ਼ੀਰਕਪੁਰ ਦੀ ਆਈ. ਡੀ. ਵੀ ਚਲਾਉਂਦੀ ਹੈ, ਜਿਸ ਕਾਰਨ ਉਹ ਨਕਸ਼ੇ ਪਾਸ ਹੋਣ ਉਪੰਰਤ ਵੀ ਕੋਈ ਨਾ ਕੋਈ ਇਤਰਾਜ਼ ਲਗਾ ਕੇ ਪੈਸਿਆਂ ਦੀ ਮੰਗ ਕਰਦੀ ਰਹਿੰਦੀ ਹੈ। ਇਸ ਦੌਰਾਨ ਬਿਲਡਿੰਗ ਇੰਸਪੈਕਟਰ ਆਪਣੇ ਕਮਰੇ ਵਿੱਚ ਨਹੀਂ ਸੀ, ਜਦਕਿ ਭੜਕੇ ਆਰਕੀਟੈਕਟ ਨੂੰ ਨਗਰ ਕੌਂਸਲ ਦੇ ਹੋਰਨਾਂ ਕਰਮਚਾਰੀਆਂ ਨੇ ਸ਼ਾਂਤ ਕੀਤਾ। ਜਦੋਂ ਆਰਕੀਟੈਕਟ ਨਰਿੰਦਰ ਸ਼ਰਮਾ ਤੋਂ ਨਗਰ ਕੌਂਸਲ ਦਫ਼ਤਰ 'ਚ ਡੰਡਾ ਲੈ ਕੇ ਆਉਣ ਦੀ ਗੱਲ ਪੁੱਛੀ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਪੈਰ 'ਚ ਸੱਟ ਲੱਗਣ ਕਾਰਨ ਉਹ ਡੰਡੇ ਦਾ ਸਹਾਰਾ ਲੈ ਕੇ ਤੁਰਦੇ ਹਨ।

ਇਹ ਵੀ ਪੜ੍ਹੋ : ਸਥਿਤੀ 'ਚ ਨਹੀਂ ਹੋ ਰਿਹਾ ਸੁਧਾਰ, ਹਰੀਕੇ ਧੁੱਸੀ ਬੰਨ੍ਹ 'ਚ ਪਏ ਪਾੜ ਨੂੰ ਪੂਰਨ ਦਾ ਕੰਮ 5ਵੇਂ ਦਿਨ ਜਾਰੀ

ਇਸ ਸਬੰਧੀ ਗੱਲ ਕਰਨ 'ਤੇ ਨਗਰ ਕੌਂਸਲ ਜ਼ੀਰਕਪੁਰ ਦੇ ਕਾਰਜਸਾਧਕ ਅਫ਼ਸਰ ਜ਼ੀਰਕਪੁਰ ਰਵਨੀਤ ਸਿੰਘ ਨੇ ਦੱਸਿਆ ਕਿ ਆਰਕੀਟੈਕਟ ਵੱਲੋਂ ਲਗਾਏ ਗਏ ਦੋਸ਼ ਮਨਘੜਤ ਹਨ। ਉਨ੍ਹਾਂ ਕਿਹਾ ਕਿ ਅਜਿਹੀ ਕੋਈ ਗੱਲਬਾਤ ਉਨ੍ਹਾਂ ਸਾਹਮਣੇ ਨਹੀਂ ਆਈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਆਈ. ਡੀ. ਕੋਈ ਹੋਰ ਕਿਵੇਂ ਚਲਾ ਸਕਦਾ ਹੈ, ਜਦਕਿ ਇਸ ਸਬੰਧੀ ਬਿਲਡਿੰਗ ਇੰਸਪੈਕਟਰ ਸ਼ਿਵਾਨੀ ਬਾਂਸਲ ਦਾ ਪੱਖ ਜਾਣਨ ਲਈ ਉਨ੍ਹਾਂ ਨੂੰ ਫੋਨ ਕੀਤਾ ਗਿਆ ਪਰ ਉਨ੍ਹਾਂ ਆਪਣੀ ਫੋਨ ਚੁੱਕਣਾ ਮੁਨਾਸਿਬ ਨਹੀਂ ਸਮਝਿਆ।

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇਸ ਲਿੰਕ 'ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

 For IOS:- https://itunes.apple.com/in/app/id538323711?mt=8

Mukesh

This news is Content Editor Mukesh