ਐਕਸੀਡੈਂਟ ਮਾਮਲੇ ’ਚ ਬੱਸ ਚਾਲਕ ਵਿਰੁੱਧ ਕੇਸ ਦਰਜ

12/09/2018 11:47:30 PM

ਮੋਗਾ, (ਆਜ਼ਾਦ)- ਮੋਗਾ-ਲੁਧਿਆਣਾ ਜੀ. ਟੀ. ਰੋਡ ’ਤੇ ਬੀਤੀ 7 ਦਸੰਬਰ ਦੀ ਰਾਤ ਨੂੰ ਮਹਿਣਾ ਕੋਲ ਇਕ ਤੇਜ਼ ਰਫਤਾਰ ਬੱਸ ਦੀ ਲਪੇਟ ’ਚ ਆਉਣ ਕਾਰਨ ਬਲੈਰੋ ਕੈਂਪਰ ਬੇਕਾਬੂ ਹੋ ਕੇ ਡਵਾਇਡਰ ਨਾਲ ਜਾ ਟਕਰਾਇਆ ਸੀ ਅਤੇ ਉਸਦੇ ਪਲਟਣ ਨਾਲ ਸੁਖਦੇਵ ਖਾਨ ਨਿਵਾਸੀ ਪਿੰਡ ਬੰਬੀਹਾ ਭਾਈ ਦੀ ਮੌਤ ਹੋ ਗਈ ਸੀ, ਜਦ ਕਿ ਕੈਂਪਰ ’ਚ ਸਵਾਰ 11 ਦੇ ਕਰੀਬ ਸਵਾਰੀਆਂ ਜ਼ਖਮੀ ਹੋ ਗਈਅਾਂ ਸੀ। ਪੁਲਸ ਨੇ ਜਾਂਚ ਦੇ ਬਾਅਦ ਥਾਣਾ ਮਹਿਣਾ ’ਚ ਸੁਖਦੇਵ ਖਾਨ ਪੁੱਤਰ ਦੁੱਲਾ ਖਾਨ ਨਿਵਾਸੀ ਪਿੰਡ ਲੰਡੇ ਦੀ ਸ਼ਿਕਾਇਤ ’ਤੇ ਬੱਸ ਚਾਲਕ ਅਵਤਾਰ ਸਿੰਘ ਨਿਵਾਸੀ ਪਿੰਡ ਚੌਧਰੀ ਵਾਲਾ (ਤਰਨਤਾਰਨ) ਖਿਲਾਫ ਮਾਮਲਾ ਦਰਜ ਕਰ ਲਿਆ ਹੈ।  ਇਸ ਮਾਮਲੇ ਦੀ ਜਾਂਚ ਕਰ ਰਹੇ ਸਹਾਇਕ ਥਾਣੇਦਾਰ ਹਰਜਿੰਦਰ ਸਿੰਘ ਨੇ ਦੱਸਿਆ ਕਿ ਬਲੈਰੋ ਕੈਂਪਰ ’ਚ ਸਵਾਰ ਸਾਰੀਆਂ ਸਵਾਰੀਆਂ ਮਲੇਰਕੋਟਲਾ ਤੋਂ ਵਾਪਸ ਆ ਰਹੀਅਾਂ ਸਨ ਤਾਂ ਮਹਿਣਾ ਕੋਲ ਤੇਜ਼ ਰਫਤਾਰ ਬੱਸ ਦੀ ਲਪੇਟ ’ਚ ਆ ਕੇ ਬਲੈਰੋ ਕੈਂਪਰ ਪਲਟ ਗਈ ਸੀ। ਉਨ੍ਹਾਂ ਦੱਸਿਆ ਕਿ ਬੱਸ ਚਾਲਕ ਨੂੰ ਗ੍ਰਿਫਤਾਰ ਕਰ ਕੇ ਬੱਸ ਨੂੰ ਕਬਜੇ ’ਚ ਲੈ ਲਿਆ ਹੈ। 

KamalJeet Singh

This news is Content Editor KamalJeet Singh