ਨਹਿਰ ਕੰਢੇ ਸ਼ੱਕੀ ਹਾਲਤ ’ਚ ਮਿਲੇ ਨੌਜਵਾਨ ਦੀ ਇਲਾਜ ਦੌਰਾਨ ਮੌਤ

02/25/2020 3:44:55 PM

ਅਬੋਹਰ (ਸੁਨੀਲ) - ਬੀਤੇ ਦਿਨ ਪਿੰਡ ਕਾਲਾ ਟਿੱਬਾ ਨੇੜੇ ਨਹਿਰ ਕੰਢੇ ਸ਼ੱਕੀ ਹਾਲਤ ’ਚ ਮਿਲੇ ਸੀਤੋ ਗੁੰਨੋਂ ਵਾਸੀ ਇਕ ਨੌਜਵਾਨ ਦੀ ਬੀਤੀ ਰਾਤ ਗੰਗਾਨਗਰ ਦੇ ਹਸਪਤਾਲ ’ਚ ਇਲਾਜ ਦੌਰਾਨ ਮੌਤ ਹੋ ਗਈ। ਪੁਲਸ ਨੇ ਮ੍ਰਿਤਕ ਦੀ ਲਾਸ਼ ਨੂੰ ਸਰਕਾਰੀ ਹਸਪਤਾਲ ਦੀ ਮੋਰਚਰੀ ’ਚ ਰਖਵਾਉਂਦੇ ਹੋਏ ਮਾਮਲੇ ਦੀ ਜਾਂਚ ਕਰਨੀ ਸ਼ੁਰੂ ਕਰ ਦਿੱਤੀ। ਜਾਣਕਾਰੀ ਅਨੁਸਾਰ ਸੀਤੋ ਵਾਸੀ ਵਿਕ੍ਰਮਜੀਤ ਪੁੱਤਰ ਓਮ ਪ੍ਰਕਾਸ਼ (23) ਆਪਣੇ 6 ਭੈਣ-ਭਰਾਵਾਂ ’ਚੋਂ ਸਭ ਤੋਂ ਛੋਟਾ ਸੀ। ਉਕਤ ਨੌਜਵਾਨ ਐਤਵਾਰ ਰਾਤ ਅਚਾਨਕ ਘਰ ਤੋਂ ਗੁੰਮ ਹੋ ਗਿਆ ਅਤੇ ਸੋਮਵਾਰ ਸਵੇਰੇ ਕਾਲਾ ਟਿੱਬਾ ਕੋਲੋ ਲੰਘਦੀ ਨਹਿਰ ’ਤੇ ਬੇਹੋਸ਼ੀ ਦੀ ਹਾਲਤ ’ਚ ਮਿਲਿਆ। ਵਿਕ੍ਰਮਜੀਤ ਦੇ ਭਰਾ ਸ਼ਿਵ ਕੁਮਾਰ ਨੇ ਦੱਸਿਆ ਕਿ ਸੂਚਨਾ ਮਿਲਣ ’ਤੇ ਉਨ੍ਹਾਂ ਨੇ ਉਸਨੂੰ ਅਬੋਹਰ ਦੇ ਹਸਪਤਾਲ ’ਚ ਦਾਖਲ ਕਰਵਾਇਆ, ਜਿਥੋਂ ਉਸ ਦੇ ਪਰਿਵਾਰ ਵਾਲੇ ਉੁਸ ਨੂੰ ਇਲਾਜ ਲਈ ਸ਼੍ਰੀਗੰਗਾਨਗਰ ਦੇ ਹਸਪਤਾਲ ’ਚ ਲੈ ਗਏ। ਬੀਤੀ ਰਾਤ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। 

rajwinder kaur

This news is Content Editor rajwinder kaur