ਅੰਗੀਠੀ ਬਾਲ ਸੁੱਤੇ ਮਾਂ-ਪੁੱਤਰ ਦੀ ਦਮ ਘੁਟਣ ਕਾਰਨ ਮੌਤ

01/07/2020 6:25:58 PM

ਅਬੋਹਰ (ਸੁਨੀਲ) - ਬੱਲੂਆਣਾ ਵਿਧਾਨ ਸਭਾ ਖੇਤਰ ਦੇ ਪਿੰਡ ਵਰਿਆਮਖੇੜਾ ਵਿਖੇ ਘਰ ਦੇ ਕਮਰੇ 'ਚ ਅੰਗੀਠੀ ਸੇਕ ਰਹੇ ਮਾਂ-ਪੁੱਤ ਦੀ ਦਮ ਘੁਟਣ ਕਾਰਨ ਮੌਤ ਹੋ ਗਈ। ਘਟਨਾ ਤੋਂ ਬਾਅਦ ਪਿੰਡ 'ਚ ਸੋਗ ਦੀ ਲਹਿਰ ਫੈਲ ਗਈ। ਜਾਣਕਾਰੀ ਅਨੁਸਾਰ ਪਿੰਡ ਵਰਿਆਮਖੇੜਾ ਤੋਂ ਹਾਕਮਾਬਾਦ ਰੋਡ ਸਥਿਤ ਢਾਣੀ ਵਾਸੀ ਬਿੱਲੂ ਸ਼ਰਮਾ (55) ਤੇ ਉਸ ਦੀ ਬਜ਼ੁਰਗ ਮਾਂ ਗੋਗੀਦੇਵੀ ਪਤਨੀ ਲੇਖਰਾਮ (85) ਅੱਜ ਸਵੇਰੇ ਆਪਣੇ ਕਮਰੇ 'ਚ ਅੰਗੀਠੀ ਬਾਲ ਕੇ ਬੈਠੇ ਹੋਏ ਸਨ। ਇਸ ਦੌਰਾਨ ਉਨ੍ਹਾਂ ਨੇ ਆਪਣੇ ਕਮਰੇ ਦਾ ਦਰਵਾਜ਼ਾ ਬੰਦ ਕਰਕੇ ਰੱਖਿਆ ਹੋਇਆ ਸੀ, ਜਿਸ ਕਾਰਨ ਦਮ ਘੁਟਣ 'ਤੇ ਉਨ੍ਹਾਂ ਦੀ ਮੌਤ ਹੋ ਗਈ। 

ਘਟਨਾ ਦਾ ਪਤਾ ਲੱਗਣ 'ਤੇ ਪਰਿਵਾਰ ਦੇ ਹੋਰ ਲੋਕਾਂ ਨੇ ਉਨ੍ਹਾਂ ਨੂੰ ਬਾਹਰ ਕੱਢਿਆ। ਮ੍ਰਿਤਕ ਬਿੱਲੂ ਦੇ ਪੁੱਤਰ ਸੁਖਰਾਮ ਨੇ ਦੱਸਿਆ ਕਿ ਬੀਤੀ ਰਾਤ ਉਹ ਅਤੇ ਉਸ ਦੀ ਪਤਨੀ ਨੇੜੇ ਦੇ ਕਮਰੇ 'ਚ ਸੁੱਤੇ ਪਏ ਸਨ, ਜਦਕਿ ਉਸ ਦਾ ਪਿਤਾ ਅਤੇ ਦਾਦੀ ਦੂਜੇ ਕਮਰੇ 'ਚ ਅੰਗੀਠੀ ਬਾਲ ਕੇ ਸੁੱਤੇ ਪਏ ਸਨ। ਘਟਨਾ ਦੀ ਸੂਚਨਾ ਮਿਲਣ 'ਤੇ ਪੁੱਜੀ ਪੁਲਸ ਨੇ ਲਾਸ਼ਾਂ ਨੂੰ ਕਬਜ਼ੇ 'ਚ ਲੈ ਕੇ ਕਾਰਵਾਈ ਕਰਨੀ ਸ਼ੁਰੂ ਕਰ ਦਿੱਤੀ। ਇਸ ਮੌਕੇ ਪਿੰਡ ਦੇ ਸਰਪੰਚ ਸੁਧੀਰ ਕੁਮਾਰ ਭਾਦੂ ਅਤੇ ਭਾਜਪਾ ਦੇ ਜ਼ਿਲਾ ਪ੍ਰਧਾਨ ਧਨਪਤ ਸਿਆਗ ਨੇ ਘਟਨਾ ਦੀ ਪੁਸ਼ਟੀ ਕਰਦੇ ਹੋਏ ਕਿਹਾ ਕਿ ਉਨ੍ਹਾਂ ਨੂੰ ਇਸ ਦਾ ਕਾਫੀ ਅਫਸੋਸ ਹੈ।

rajwinder kaur

This news is Content Editor rajwinder kaur