ਪੂਰੇ ਦੇਸ਼ ਦੇ ਲੋਕਾਂ ਦੀ ਸਮੂਲੀਅਤ ਨਾਲ ਪੂਰੇ ਦੇਸ਼ ’ਚ ਕੇਂਦਰ ਪ੍ਰਤੀ ਸਖ਼ਤ ਰੋਸ ਦੀ ਲਹਿਰ: ਗੁਰਮੀਤ ਸਿੰਘ ਕਪਿਆਲ

12/08/2020 5:28:58 PM

ਭਵਾਨੀਗੜ੍ਹ(ਕਾਂਸਲ) : ਕੇਂਦਰ ਸਰਕਾਰ ਵੱਲੋਂ ਲਾਗੂ ਕੀਤੇ ਗਏ 3 ਕਿਸਾਨ ਵਿਰੋਧੀ ਕਾਨੂੰਨਾਂ ਦੇ ਵਿਰੁੱਧ ਅੱਜ ਕਿਸਾਨ ਜਥੇਬੰਦੀਆਂ ਵੱਲੋਂ ਭਾਰਤ ਬੰਦ ਦੇ ਦਿੱਤੇ ਸੱਦੇ ਤਹਿਤ ਵੱਡੀ ਗਿਣਤੀ ਵਿਚ ਇਕੱਠ ਕੀਤਾ। ਅੱਜ ਵੱਖ-ਵੱਖ ਕਿਸਾਨ ਜਥੇਬੰਦੀਆਂ ਦੇ ਆਗੂਆਂ ਦੀ ਅਗਵਾਈ ਹੇਠ ਇਕੱਠੇ ਹੋਏ ਕਿਸਾਨਾਂ, ਦੁਕਾਨਦਾਰਾਂ ਅਤੇ ਹੋਰ ਵੱਖ ਵੱਖ ਵਰਗਾਂ ਦੇ ਲੋਕਾਂ ਨੇ ਸ਼ਹਿਰ ’ਚੋਂ ਲੰਘਦੀ ਬਠਿੰਡਾ ਜੀਰਕਪੁਰ ਨੈਸ਼ਨਲ ਹਾਈਵੇ ਉਪਰ ਬਲਿਆਲ ਰੋਡ ਨਜਦੀਕ ਆਵਾਜਾਈ ਠੱਪ ਕਰਕੇ ਰੋਸ ਧਰਨਾ ਦਿੰਦਿਆਂ ਕੇਂਦਰ ਸਰਕਾਰ ਵਿਰੁੱਧ ਜੰਮ ਕੇ ਨਾਅਰੇਬਾਜ਼ੀ ਕੀਤੀ।

ਇਸ ਮੌਕੇ ਆਪਣੇ ਸੰਬੋਧਨ ’ਚ ਬੀ.ਕੇ.ਯੂ ਰਾਜੇਵਾਲ ਦੇ ਜ਼ਿਲ੍ਹਾ ਪ੍ਰਧਾਨ ਗੁਰਮੀਤ ਸਿੰਘ ਕਪਿਆਲ, ਸੁਖਦੇਵ ਸਿੰਘ ਬਾਲਦ ਕਲ੍ਹਾਂ ਜਨਰਲ ਸਕੱਤਰ ਬੀ.ਕੇ.ਯੂ ਏਕਤਾ ਡਕੌਂਦਾ, ਜੌਗਿੰਦਰ ਪਾਲ ਸੂਬਾ ਪ੍ਰਧਾਨ ਦੋਧੀ ਯੂਨੀਅਨ, ਭਿੰਦਰ ਸਿੰਘ ਬਲਾਕ ਪ੍ਰਧਾਨ ਦੋਧੀ ਯੂਨੀਅਨ, ਗੁਰਪ੍ਰੀਤ ਕੌਰ ਜਮਹੂਰੀ ਅਧਿਕਾਰ ਸਭਾ, ਅਜੈਬ ਸਿੰਘ  ਸੰਘਰੇੜੀ, ਮੱਖਣ ਕਾਂਸਲ ਆਗੂ ਵਪਾਰ ਮੰਡਲ, ਹਾਕਮ ਸਿੰਘ ਮਾਝੀ, ਬਲਜਿੰਦਰ ਸਿੰਘ ਆਗੂ ਡਕੌਂਦਾ ਗਰੁੱਪ, ਕੁਲਵਿੰਦਰ ਸਿੰਘ ਮਾਝਾ, ਰਘਵੀਰ ਸਿੰਘ ਅਧਿਆਪਕ ਯੂਨੀਅਨ ਸਮੇਤ ਹੋਰ ਵੱਡੀ ਗਿਣਤੀ ’ਚ ਆਗੂਆਂ ਨੇ ਕੇਂਦਰ ਸਰਕਾਰ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੌਦੀ ਦੇ ਅੜੀਅਲ ਰਵੱਈਏ ਦੀ ਸਖ਼ਤ ਸਬਦਾਂ ’ਚ ਨਿਖੇਧੀ ਕਰਦਿਆਂ ਕਿਹਾ ਕਿ ਇਹ ਸੰਘਰਸ਼ ਉਨ੍ਹਾਂ ਸਮਾਂ ਲਗਾਤਾਰ ਚਲਦਾ ਰਹੇਗਾ ਜਦੋਂ ਤੱਕ ਕੇਂਦਰ ਸਰਕਾਰ ਇਹ ਸਾਰੇ ਕਾਲੇ ਕਾਨੂੰਨ ਵਾਪਸ ਲੈਣ ਦੇ ਨਾਲ-ਨਾਲ ਕਿਸਾਨਾਂ ਨੂੰ ਫ਼ਸਲ ਦੀ ਖ੍ਰੀਦ ਦੀ ਗੰਰਟੀ ਅਤੇ ਐਮ.ਐਸ.ਪੀ ਦੀ ਗੰਰਟੀ ਦਾ ਨਵਾਂ ਕਾਨੂੰਨ ਲਾਗੂ ਨਹੀਂ ਕਰਦੀ। ਉਨ੍ਹਾਂ ਕਿਹਾ ਕਿ ਹੁਣ ਇਹ ਸੰਘਰਸ਼ ਇਕੱਲੇ ਪੰਜਾਬ ਦਾ ਨਹੀਂ ਰਿਹਾ ਸਗੋਂ ਆਲ ਇੰਡੀਆਂ ਪੱਧਰ ਦਾ ਹੋ ਗਿਆ ਹੈ ਅਤੇ ਹੁਣ ਕਿਸਾਨ ਆਪਣੀਆਂ ਮੰਗਾਂ ਮਨਵਾਏ ਬਗੈਰ ਦਿੱਲੀ ਤੋਂ ਵਾਪਿਸ ਨਹੀਂ ਆਉਣਗੇ।


 

Harinder Kaur

This news is Content Editor Harinder Kaur