ਟਰੈਕਟਰ-ਟਰਾਲੀ ਦੀ ਰੇਹੜੀ ਨਾਲ ਟੱਕਰ, ਇੱਕ ਜ਼ਖਮੀ

03/23/2021 1:27:35 AM

ਭਵਾਨੀਗੜ, (ਕਾਂਸਲ )- ਨੇੜਲੇ ਪਿੰਡ ਘਰਾਚੋਂ ਵਿਖੇ ਮਾਲਵਾ ਗ੍ਰਾਮੀਣ ਬੈਂਕ ਕੋਲ ਸੰਘਰੇੜੀ ਨੂੰ ਜਾਂਦੀ ਸੜਕ ਵਾਲੇ ਮੋੜ ’ਤੇ ਇੱਕ ਇੱਟਾਂ ਢੋਹਣ ਵਾਲੇ ਟਰੈਕਟਰ-ਟਰਾਲੀ ਵੱਲੋਂ ਰੇਹੜੀ ’ਤੇ ਸਬਜੀ ਵੇਚਣ ਵਾਲੇ ਇੱਕ ਵਿਅਕਤੀ ਨੂੰ ਆਪਣੀ ਲਪੇਟ ’ਚ ਲੈ ਲੈਣ ਕਾਰਨ ਰੇਹੜੀ ਵਾਲੇ ਵਿਅਕਤੀ ਦੇ ਗੰਭੀਰ ਜਖ਼ਮੀ ਹੋ ਜਾਣ ਦਾ ਸਮਾਚਾਰ ਮਿਲਿਆ। ਇਸ ਸਬੰਧੀ ਮਿਲੀ ਜਾਣਕਾਰੀ ਅਨੁਸਾਰ ਕਿ ਅੱਜ ਸ਼ਾਮ ਨੂੰ ਪਿੰਡ ਸੰਘਰੇੜੀ ਨੂੰ ਜਾਂਦੀ ਸੜਕ ਵਾਲੇ ਮੋੜ ’ਤੇ ਇੱਕ ਰੇਹੜੀ ’ਤੇ ਸਬਜੀ ਵੇਚਣ ਵਾਲਾ ਸੜਕ ਕਿਨਾਰੇ ਖੜਿਆ ਹੋਇਆ ਸੀ। ਇਸ ਕੋਲ ਪਿੰਡ ਦਾ ਹੀ ਇੱਕ ਹੋਰ ਵਿਅਕਤੀ ਵੀ ਆ ਖੜਾ ਹੋ ਗਿਆ, ਇਸ ਮੌਕੇ ਇੱਕ ਤੇਜ਼ ਰਫ਼ਤਾਰ ਇੱਟਾਂ ਢੋਹਣ ਵਾਲੇ ਖ਼ਾਲੀ ਟਰੈਕਟਰ-ਟਰਾਲੀ ਨੇ ਇਸ ਨੂੰ ਅਪਣੀ ਲਪੇਟ ’ਚ ਲੈ ਲਿਆ। ਜਿਸ ਕਾਰਨ ਇਹ ਸੜਕ ਕਿਨਾਰੇ ਦੁਕਾਨ ਦੀ ਕੰਧ ਅਤੇ ਟਰੈਕਟਰ ਵਿਚਕਾਰ ਆ ਜਾਣ ਕਾਰਨ ਇਸ ਦਾ ਪੇਟ ਬੁਰੀ ਤਰਾਂ ਨਾਲ ਜਖ਼ਮੀ ਹੋ ਗਿਆ ਜਦੋਂ ਕਿ ਰੇਹੜੀ ਕੋਲ ਦੂਸਰੇ ਖੜੇ ਵਿਅਕਤੀ ਦਾ ਬਚਾ ਹੋ ਗਿਆ। ਜਿਸ ਨੂੰ ਟਰੈਕਟਰ ’ਤੇ ਸਵਾਰ ਭੱਠੇ ਵਾਲਿਆ ਨੇ ਪਿੰਡ ਵਿੱਚੋਂ ਕਾਰ ਲੈ ਕੇ ਜਖ਼ਮੀ ਹੋਏ ਪਾਲਾ ਸਿੰਘ ਉਮਰ ਕਰੀਬ 55-60 ਨੂੰ ਚੁੱਕ ਕੇ ਇਲਾਜ ਲਈ ਹਸਪਤਾਲ ਲੈ ਗਏ। ਇਸ ਘਟਨਾਂ ਦੀ ਸੂਚਨਾਂ ਪਿੰਡ ਵਾਸੀਆ ਨੇ ਸਥਾਨਕ ਪੁਲਸ ਨੂੰ ਦੇ ਦਿੱਤੀ ਹੈ। 
 

Bharat Thapa

This news is Content Editor Bharat Thapa