12 ਸਾਲਾ ਬੱਚਾ ਜਲਘਰ ਦੀ ਡਿੱਗੀ ’ਚ ਡਿੱਗਿਆ, ਮੌਤ

10/16/2021 8:45:02 PM

ਸ੍ਰੀ ਮੁਕਤਸਰ ਸਾਹਿਬ (ਕੁਲਦੀਪ ਰਿਣੀ/ਪਵਨ)-ਸ੍ਰੀ ਮੁਕਤਸਰ ਸਾਹਿਬ ਦੇ ਕੋਟਕਪੂਰਾ ਰੋਡ ਸਥਿਤ ਜਲਘਰ ਦੀ ਡਿੱਗੀ ’ਚ ਡਿੱਗਣ ਕਾਰਨ ਇਕ 12 ਸਾਲ ਦੇ ਬੱਚੇ ਦੀ ਮੌਤ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਬੱਚਾ ਕੁਝ ਹੋਰ ਬੱਚਿਆਂ ਨਾਲ ਜਲਘਰ ਦੀ ਡਿੱਗੀ ਕਿਨਾਰੇ ਖੇਡ ਰਿਹਾ ਸੀ, ਜੋ ਡਿੱਗੀ ’ਚ ਡਿੱਗ ਪਿਆ। ਜਦ ਇਸ ਨੂੰ ਡਿੱਗੀ ’ਚੋਂ ਕੱਢ ਸਰਕਾਰੀ ਹਸਪਤਾਲ ਪਹੁੰਚਾਇਆ ਗਿਆ ਤਾਂ ਇਸ ਦੀ ਮੌਤ ਹੋ ਚੁੱਕੀ ਸੀ। ਮ੍ਰਿਤਕ ਬੱਚੇ ਦੀ ਪਛਾਣ ਸੋਨੂੰ ਪੁੱਤਰ ਬਲਿੰਦਰ ਵਜੋਂ ਹੋਈ ਹੈ। ਇਹ ਪਰਿਵਾਰ ਕੁਝ ਦਿਨ ਪਹਿਲਾਂ ਹੀ ਬਿਹਾਰ ਤੋਂ ਕੰਮਕਾਰ ਲਈ ਸ੍ਰੀ ਮੁਕਤਸਰ ਸਾਹਿਬ ਆਇਆ ਸੀ। ਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਪੁਲਸ ਮੌਕੇ ’ਤੇ ਪਹੁੰਚ ਗਈ। ਫਿਲਹਾਲ ਮੁੱਢਲੀ ਕਾਰਵਾਈ ਉਪਰੰਤ ਬੱਚੇ ਦੀ ਲਾਸ਼ ਨੂੰ ਸਰਕਾਰੀ ਹਸਪਤਾਲ ਦੀ ਮੋਰਚਰੀ ’ਚ ਰੱਖ ਦਿੱਤਾ ਗਿਆ। ਪੋਸਟਮਾਰਟਮ 17 ਅਕਤੂਬਰ ਨੂੰ ਹੋਵੇਗਾ।

Manoj

This news is Content Editor Manoj