ਅਗਵਾ ਹੋੋਏ 4 ਬੱਚੇ 2 ਘੰਟਿਆਂ ’ਚ ਟਰੇਸ ਕਰ ਕੇ ਪੁਲਸ ਨੇ ਚੰਡੀਗਡ਼੍ਹ ਤੋੋਂ ਕੀਤੇ ਬਰਾਮਦ

11/28/2019 11:02:33 PM

ਮਾਨਸਾ, (ਸੰਦੀਪ ਮਿੱਤਲ)- ਡੀ. ਏ. ਵੀ. ਪਬਲਿਕ ਸਕੂਲ ਮਾਨਸਾ ਦੇ 8ਵੀਂ ਕਲਾਸ ਦੇ ਅਗਵਾ ਹੋਏ 4 ਵਿਦਿਆਰਥੀਆਂ ਬਾਰੇ ਪੁਲਸ ਨੂੰ ਇਤਲਾਹ ਮਿਲਣ ’ਤੇ ਤੁਰੰਤ ਕਾਰਵਾਈ ਕਰਦੇ ਹੋੋਏ ਇਨ੍ਹਾਂ ਨੂੰ 2 ਘੰਟਿਆਂ ਦੇ ਅੰਦਰ-ਅੰਦਰ ਟਰੇਸ ਕਰ ਕੇ ਚੰਡੀਗਡ਼੍ਹ ਵਿਖੇ ਸੁਰੱਖਿਅਤ ਕਬਜ਼ੇ ’ਚ ਲਿਆ ਗਿਆ ਹੈ। ਇਨ੍ਹਾਂ ਬੱਚਿਆਂ ਨੂੰ ਮਾਨਸਾ ਵਿਖੇ ਲਿਆ ਕੇ ਵਾਰਸਾਂ ਦੇ ਹਵਾਲੇ ਕਰਨ ਲਈ ਪੁਲਸ ਪਾਰਟੀ ਨੂੰ ਚੰਡੀਗਡ਼੍ਹ ਰਵਾਨਾ ਕੀਤਾ ਗਿਆ ਹੈ।

ਐੱਸ. ਐੱਸ. ਪੀ. ਮਾਨਸਾ ਡਾ. ਨਰਿੰਦਰ ਭਾਰਗਵ ਨੇ ਦੱਸਿਆ ਕਿ ਮਹੇਸ਼ ਕੁਮਾਰ ਪੁੱਤਰ ਸੋੋਹਣ ਪਾਲ ਵਾਸੀ ਵਾਰਡ ਨੰਬਰ 18 ਮਾਨਸਾ ਨੇ ਥਾਣਾ ਸਿਟੀ-1 ਦੀ ਪੁਲਸ ਨੂੰ ਇਤਲਾਹ ਦਿੱਤੀ ਕਿ ਉਸ ਦਾ ਲਡ਼ਕਾ ਮੇਘ ਪ੍ਰਤਾਪ (14) ਉਸ ਦੇ ਨਾਲ ਕੁਲਦੀਪ ਸਿੰਘ (14) ਪੁੱਤਰ ਜਗਸੀਰ ਸਿੰਘ ਵਾਸੀ ਜਵਾਹਰ ਕੇ, ਯੋੋਗੇਸ਼ ਸ਼ਰਮਾ (14) ਪੁੱਤਰ ਜਸਵਿੰਦਰ ਸਿੰਘ ਵਾਸੀ ਮਾਨਸਾ ਅਤੇ ਸਿਵਮ ਵਾਸੀ ਮਾਨਸਾ ਜੋੋ ਸਾਰੇ ਡੀ. ਏ. ਵੀ. ਪਬਲਿਕ ਸਕੂਲ 8ਵੀਂ ਕਲਾਸ ਦੇ ਵਿਦਿਆਰਥੀ ਹਨ। ਇਹ ਬੱਚੇ ਅੱਜ ਸਵੇਰੇ ਕਰੀਬ 8.30 ਵਜੇ ਘਰੋੋਂ ਸਕੂਲ ਜਾਣ ਲਈ ਗਏ ਸੀ ਅਤੇ ਜਦੋੋਂ ਸ਼ਾਮ 3.30 ਵਜੇ ਤੱਕ ਵਾਪਸ ਘਰ ਨਹੀਂ ਆਏ ਤਾਂ ਬੱਚਿਆਂ ਦੀ ਤਲਾਸ਼ ਕਰਨ ’ਤੇ ਇਨ੍ਹਾਂ ਦਾ ਕੋੋਈ ਪਤਾ ਨਹੀਂ ਲੱਗਿਆ। ਇਸ ਸਬੰਧੀ ਥਾਣਾ ਸਿਟੀ-1 ਮਾਨਸਾ ਵਿਖੇ ਸੂਚਨਾ ਦਿੱਤੀ ਗਈ।

ਐੱਸ. ਐੱਸ. ਪੀ. ਮਾਨਸਾ ਡਾ. ਨਰਿੰਦਰ ਭਾਰਗਵ ਨੇ ਦੱਸਿਆ ਕਿ ਮਾਨਸਾ ਪੁਲਸ ਵੱਲੋੋਂ ਤੁਰੰਤ ਕਾਰਵਾਈ ਕਰਦੇ ਹੋੋਏ ਹਰਜਿੰਦਰ ਸਿੰਘ ਗਿੱਲ ਡੀ. ਐੱਸ. ਪੀ. ਦੀ ਨਿਗਰਾਨੀ ਹੇਠ ਵੱਖ-ਵੱਖ ਪੁਲਸ ਪਾਰਟੀਆਂ ਬਣਾ ਕੇ ਰੇਲਵੇ ਸਟੇਸ਼ਨ, ਬੱਸ ਸਟੈਂਡ, ਸਿਨੇਮਾ ਘਰਾਂ ਆਦਿ ਵਿਖੇ ਭੇਜੀਆਂ ਗਈਆਂ ਤਾਂ ਇਨ੍ਹਾਂ ਬੱਚਿਆਂ ਦੇ ਸਾਈਕਲ ਬੱਸ ਸਟੈਂਡ ਮਾਨਸਾ ਵਿਖੇ ਖਡ਼੍ਹੇ ਪਾਏ ਗਏ। ਬੱਚਿਆਂ ਕੋਲ ਮੋੋਬਾਇਲ ਨੰਬਰਾਂ ਬਾਰੇ ਉਨ੍ਹਾਂ ਦੇ ਵਾਰਿਸਾਂ ਕੋਲੋਂ ਪਤਾ ਕੀਤਾ ਗਿਆ ਜੋ ਬੰਦ ਆ ਰਹੇ ਸਨ। ਲਗਾਤਾਰ ਕੋੋਸਿਸ਼ ਕਰਨ ’ਤੇ ਜਦੋੋਂ ਇਕ ਮੋੋਬਾਇਲ ਫੋੋਨ ਚਾਲੂ ਪਾਇਆ ਗਿਆ ਤਾਂ ਉਸ ਦੀ ਲੋਕੇਸ਼ਨ ਪੰਜਾਬ ਯੂਨੀਵਰਸਿਟੀ ਚੰਡੀਗਡ਼੍ਹ ਦੀ ਪਾਈ ਗਈ। ਮਾਨਸਾ ਪੁਲਸ ਵੱਲੋੋਂ ਤੁਰੰਤ ਕਾਰਵਾਈ ਕਰਦੇ ਹੋੋਏ ਚੰਡੀਗਡ਼੍ਹ ਪੁਲਸ ਨਾਲ ਮਦਦ ਲਈ ਤਾਲਮੇਲ ਕੀਤਾ ਗਿਆ ਅਤੇ ਸੈਕਟਰ-11 ਦੀ ਪੁਲਸ ਨੇ ਮੁੱਖ ਅਫਸਰ ਸਮੇਤ ਇਨ੍ਹਾਂ ਚਾਰੇ ਬੱਚਿਆਂ ਨੂੰ ਸੁਰੱਖਿਅਤ ਕਬਜ਼ੇ ’ਚ ਲੈ ਕੇ ਮਾਨਸਾ ਪੁਲਸ ਨੂੰ ਸੂਚਿਤ ਕੀਤਾ ਗਿਆ। ਇਨ੍ਹਾਂ ਬੱਚਿਆਂ ਨੂੰ ਮਾਨਸਾ ਵਿਖੇ ਲੈ ਕੇ ਆਉਣ ਲਈ ਪੁਲਸ ਪਾਰਟੀ ਨੂੰ ਚੰਡੀਗਡ਼੍ਹ ਰਵਾਨਾ ਕੀਤਾ ਗਿਆ ਹੈ। ਮਾਨਸਾ ਪੁਲਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

Bharat Thapa

This news is Content Editor Bharat Thapa