ਅੰਤਰਰਾਸ਼ਟਰੀ ਸਰਹੱਦ ਤੋਂ 31.32 ਕਰੋੜ ਦੀ ਹੈਰੋਇਨ ਬਰਾਮਦ

02/18/2022 10:09:56 AM

ਫਿਰੋਜ਼ਪੁਰ (ਮਲਹੋਤਰਾ, ਕੁਮਾਰ, ਪਰਮਜੀਤ, ਖੁੱਲਰ) : ਸੀਮਾ ਸੁਰੱਖਿਆ ਬਲ ਨੇ ਅੰਤਰਰਾਸ਼ਟਰੀ ਹਿੰਦ-ਪਾਕਿ ਸਰਹੱਦ ਦੇ ਕੋਲ ਤਲਾਸ਼ੀ ਮੁਹਿੰਮ ਦੌਰਾਨ 31.32 ਕਰੋੜ ਦੀ ਹੈਰੋਇਨ ਬਰਾਮਦ ਕੀਤੀ ਹੈ। ਅਧਿਕਾਰੀਆਂ ਨੇ ਦੱਸਿਆ ਕਿ ਪੰਜਾਬ ਫਰੰਟੀਅਰ ’ਤੇ ਲਗਾਤਾਰ ਚਲਾਈਆਂ ਜਾ ਰਹੀਆਂ ਤਲਾਸ਼ੀ ਮੁਹਿੰਮਾਂ ਦੀ ਲੜੀ ਵਿਚ ਵੀਰਵਾਰ ਫਿਰੋਜ਼ਪੁਰ ਸੈਕਟਰ ਵਿਚ ਤਾਇਨਾਤ ਜਵਾਨਾਂ ਨੇ ਕੱਪੜੇ ਵਿਚ ਲਪੇਟੇ ਹੈਰੋਇਨ ਦੇ 6 ਪੈਕਟ ਬਰਾਮਦ ਕੀਤੇ, ਜੋ ਜ਼ਮੀਨ ਹੇਠਾਂ ਲੁਕੋ ਕੇ ਰੱਖੇ ਹੋਏ ਸਨ। ਇਨਾਂ ਪੈਕਟਾਂ ਨੂੰ ਖੋਲ੍ਹਣ ’ਤੇ 6 ਕਿਲੋ 264 ਗ੍ਰਾਮ ਹੈਰੋਇਨ ਬਰਾਮਦ ਹੋਈ, ਜਿਸ ਦੀ ਅੰਤਰਰਾਸ਼ਟਰੀ ਬਾਜ਼ਾਰ ਵਿਚ ਕੀਮਤ ਕਰੀਬ 31 ਕਰੋੜ 32 ਲੱਖ ਰੁਪਏ ਦੱਸੀ ਜਾ ਰਹੀ ਹੈ।

ਇਹ ਵੀ ਪੜ੍ਹੋ : ਵੰਡ ਸਮੇਂ ਮੋਦੀ ਪ੍ਰਧਾਨ ਮੰਤਰੀ ਹੁੰਦੇ ਤਾਂ ਸ੍ਰੀ ਨਨਕਾਣਾ ਸਾਹਿਬ ਵੀ ਹਿੰਦੁਸਤਾਨ ’ਚ ਹੁੰਦਾ : ਅਮਿਤ ਸ਼ਾਹ

ਅਧਿਕਾਰੀਆਂ ਵਲੋਂ ਇਹ ਸੰਭਾਵਨਾ ਜਤਾਈ ਜਾ ਰਹੀ ਹੈ ਕਿ ਇਸ ਹੈਰੋਇਨ ਨੂੰ ਸਰਹੱਦ ਪਾਰੋਂ ਆਏ ਸਮੱਗਲਰਾਂ ਨੇ ਰਾਤ ਦੇ ਹਨ੍ਹੇਰੇ ਵਿਚ ਲੁਕੋ ਕੇ ਰੱਖ ਦਿੱਤਾ ਸੀ, ਜਿਸ ਨੂੰ ਅੱਗੇ ਕਿਸੇ ਭਾਰਤੀ ਸਮੱਗਲਰ ਨੇ ਲੈ ਕੇ ਜਾਣਾ ਸੀ।

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ

 

Anuradha

This news is Content Editor Anuradha