3 ਬੱਚਿਆਂ ਦੀ ਮਾਂ ਨੇ ਘਰ ’ਚ ਲਿਆ ਫਾਹ, ਮੌਤ

09/19/2018 7:19:00 AM

ਲੁਧਿਆਣਾ, (ਰਿਸ਼ੀ)- ਥਾਣਾ ਡਾਬਾ ਦੇ ਇਲਾਕੇ ਗੁਰਮੇਲ ਨਗਰ ’ਚ 3 ਬੱਚਿਆਂ ਦੀ ਮਾਂ ਨੇ ਘਰ ਵਿਚ ਪੱਖੇ ਨਾਲ ਚੁੰਨੀ ਦੇ ਸਹਾਰੇ ਸ਼ੱਕੀ ਹਾਲਾਤ ’ਚ ਫਾਹ ਲੈ ਕੇ ਖੁਦਕੁਸ਼ੀ ਕਰ ਲਈ। ਪਤਾ ਲਗਦੇ ਹੀ ਮੌਕੇ ’ਤੇ ਪੁੱਜੀ ਪੁਲਸ ਨੇ ਲਾਸ਼ ਕਬਜ਼ੇ ਵਿਚ ਲੈ ਕੇ ਸਿਵਲ ਹਸਪਤਾਲ ਦੀ ਮੋਰਚਰੀ ਵਿਚ ਰਖਵਾ ਦਿੱਤੀ। ਜਿੱਥੇ ਬੁੱਧਵਾਰ ਨੂੰ ਲਾਸ਼ ਦਾ ਪੋਸਟਮਾਰਟਮ ਕਰਵਾਇਆ ਜਾਵੇਗਾ।
 ਥਾਣਾ ਮੁਖੀ ਐੱਸ. ਆਈ. ਪਵਿੱਤਰ ਸਿੰਘ ਮੁਤਾਬਕ ਮ੍ਰਿਤਕਾ ਦੀ ਪਛਾਣ ਸ਼ਕੁੰਤਲਾ (33) ਸਾਲ ਵਜੋਂ ਹੋਈ ਹੈ। ਜਾਣਕਾਰੀ ਦਿੰਦੇ ਹੋਏ ਪਤੀ ਗਣੇਸ਼ ਕੁਮਾਰ ਨੇ ਦੱਸਿਆ ਕਿ ਸਵੇਰ ਹਰੇ ਰੋਜ਼ ਵਾਂਗ ਉਹ ਘਰੋਂ ਕੰਮ ’ਤੇ ਚਲਾ ਗਿਆ, ਜਿਸ ਤੋਂ ਬਾਅਦ ਉਸ ਦੇ ਸੱਸ ਅਤੇ ਸਹੁਰਾ ਆਪਣੀ ਬੇਟੀ ਨੂੰ ਮਿਲ ਕੇ ਗਏ ਸਨ। ਕੁੱਝ ਸਮੇਂ ਬਾਅਦ ਹੀ ਪਤਨੀ ਨੇ ਫਾਹ ਲੈ ਕੇ ਜੀਵਨ ਲੀਲ੍ਹਾ ਖਤਮ ਕਰ ਲਈ।