25 ਕਿਲੋ ਲਾਹਨ, ਨਾਜਾਇਜ਼ ਸ਼ਰਾਬ ਤੇ ਚਾਲੂ ਭੱਠੀ ਸਣੇ 1 ਗ੍ਰਿਫਤਾਰ

04/24/2019 1:13:27 AM

ਨਿਹਾਲ ਸਿੰਘ ਵਾਲਾ, ਬਿਲਾਸਪੁਰ, (ਬਾਵਾ, ਜਗਸੀਰ)- ਥਾਣਾ ਨਿਹਾਲ ਸਿੰਘ ਵਾਲਾ ਦੀ ਪੁਲਸ ਨੇ ਇਕ ਵਿਅਕਤੀ ਨੂੰ ਕਾਬੂ ਕਰ ਕੇ ਉਸਦੇ ਕੋਲੋਂ 25 ਕਿਲੋ ਲਾਹਨ ਅਤੇ ਨਾਜਾਇਜ਼ ਸ਼ਰਾਬ ਅਤੇ ਚਾਲੂ ਭੱਠੀ ਦਾ ਸਾਮਾਨ ਬਰਾਮਦ ਕੀਤਾ। ਜਾਣਕਾਰੀ ਦਿੰਦੇ ਹੋਏ ਹੋਲਦਾਰ ਸਿਕੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਪਿੰਡ ਸੈਦੋਕੇ ਨਿਵਾਸੀ ਜਗਰੂਪ ਸਿੰਘ ਦੇ ਘਰ ਛਾਪਮਾਰੀ ਕਰ ਕੇ ਉਸਨੂੰ ਕਾਬੂ ਕਰ ਕੇ ਤਲਾਸ਼ੀ ਲੈਣ ’ਤੇ 25 ਕਿਲੋ ਲਾਹਨ, 900 ਮਿਲੀਲੀਟਰ ਨਾਜਾਇਜ਼ ਸ਼ਰਾਬ ਸਮੇਤ ਚਾਲੂ ਭੱਠੀ ਦਾ ਸਾਮਾਨ ਬਰਾਮਦ ਕੀਤਾ। ਥਾਣਾ ਨਿਹਾਲ ਸਿੰਘ ਵਾਲਾ ਵਿਚ ਕਥਿਤ ਦੋਸ਼ੀ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ।

Bharat Thapa

This news is Content Editor Bharat Thapa