24 ਬੋਤਲਾਂ ਸ਼ਰਾਬ ਸਣੇ 1 ਕਾਬੂ, 1 ਫਰਾਰ

12/03/2018 12:25:30 AM

 ਤਪਾ ਮੰਡੀ, (ਮੇਸ਼ੀ, ਮਾਰਕੰਡਾ, ਸ਼ਾਮ)- ਥਾਣਾ ਤਪਾ ਪੁਲਸ ਵਲੋਂ ਨਸ਼ਾ ਵਿਰੋਧੀ ਮੁਹਿੰਮ ਤਹਿਤ ਦੋ ਵਿਅਕਤੀਆਂ ਤੋਂ 24 ਬੋਤਲਾਂ ਸ਼ਰਾਬ ਬਰਾਮਦ ਕਰ ਕੇ ਇਕ ਵਿਅਕਤੀ ਨੂੰ ਮੌਕੇ ’ਤੇ ਗ੍ਰਿਫਤਾਰ ਕੀਤਾ ਗਿਆ ਤੇ ਇਕ ਦੇ ਫਰਾਰ ਹੋਣ  ਦਾ ਸਮਾਚਾਰ ਪ੍ਰਾਪਤ ਹੋਇਆ ਹੈ।
 ਜਾਣਕਾਰੀ ਅਨੁਸਾਰ ਪੁਲਸ ਪਾਰਟੀ ਲਾਭ ਸਿੰਘ ਹੌਲਦਾਰ ਦੀ ਨਿਗਰਾਨੀ ਹੇਠ ਪਿੰਡ ਢਿੱਲਵਾਂ ਤੋਂ ਆਲੀਕੇ ਰੋਡ ’ਤੇ ਗਸ਼ਤ ਕਰ ਰਹੀ ਸੀ ਤਾਂ ਅਚਾਨਕ ਦੂਰ ਤੋਂ ਦੋ ਵਿਅਕਤੀ ਸ਼ੱਕੀ ਹਾਲਤ ’ਚ ਵਿਖਾਈ ਦਿੱਤੇ, ਜਦ ਪੁਲਸ ਪਾਰਟੀ ਉਨ੍ਹਾਂ ਦੇ ਨਜ਼ਦੀਕ ਪੁੱਜੀ ਤਾਂ ਇਕ ਵਿਅਕਤੀ ਅਾਪਣੇ ਹੱਥ ਵਿਚ ਫਡ਼ਿਆ ਝੋਲਾ ਸੁੱਟ ਕੇ ਫਰਾਰ ਹੋ ਗਿਆ, ਜਦ ਝੋਲੇ ਦੀ ਤਲਾਸ਼ੀ ਲਈ ਤਾਂ ਉਸ ’ਚੋਂ 12 ਬੋਤਲਾਂ ਸ਼ਰਾਬ ਬਰਾਮਦ ਹੋਈ ਤੇ ਇਕ ਵਿਅਕਤੀ ਨੂੰ ਕਾਬੂ ਕਰ ਲਿਆ ਤਾਂ ਉਸ ਪਾਸੋਂ 12 ਬੋਤਲਾਂ ਸ਼ਰਾਬ ਬਰਾਮਦ ਕੀਤੀ ਗਈ,  ਜਿਸ ਦੌਰਾਨ ਪੁਲਸ ਨੇ 24 ਬੋਤਲਾਂ ਸ਼ਰਾਬ ਬਰਾਮਦ ਕਰਕੇ ਇਕ ਵਿਅਕਤੀ ਨੂੰ ਕਾਬੂ ਕੀਤਾ ਤਾਂ ਜਿਨ੍ਹਾਂ  ਦੀ ਪਛਾਣ  ਬਿੰਦਰ ਸਿੰਘ ਪੁੱਤਰ ਨੈਬ ਸਿੰਘ ਰਾਮਾ ਬਸਤੀ ਆਲੀਕੇ ਜ਼ਿਲਾ ਬਠਿੰਡਾ ਅਤੇ ਜਗਜੀਤ ਸਿੰਘ ਉਰਫ ਜੱਗੀ ਪੁੱਤਰ ਹਰਦੇਵ ਸਿੰਘ ਵਾਸੀ ਢਿੱਲਵਾਂ ਖਿਲਾਫ ਮਾਮਲਾ ਦਰਜ ਕੀਤਾ ਹੈ। ਪੁਲਸ ਵੱਲੋਂ ਅਗਲੀ ਕਾਰਵਾਈ ਦੌਰਾਨ ਦੂਸਰੇ ਦੀ ਤਾਲਾਸ਼ ਜਾਰੀ ਹੈ।