2 ਕਿਲੋ ਅਫੀਮ ਸਣੇ 2 ਨੂੰ ਕੀਤਾ ਕਾਬੂ

09/20/2018 2:35:34 AM

 ਸਮਾਣਾ, (ਦਰਦ)- ਸੀ. ਆਈ. ਏ. ਸਟਾਫ ਸਮਾਣਾ ਦੇ ਥਾਣੇਦਾਰ ਭਿੰਦਰਪਾਲ ਸਿੰਘ ਨੇ ਸਮੇਤ ਪੁਲਸ ਪਾਰਟੀ ਗਸ਼ਤ ਦੌਰਾਨ 2 ਕਾਰ ਸਵਾਰ ਸਮੱਗਲਰਾਂ ਨੂੰ 2 ਕਿਲੋ ਅਫੀਮ ਸਮੇਤ ਕਾਬੂ ਕਰਨ ਦਾ ਦਾਅਵਾ ਕੀਤਾ ਹੈ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਥਾਣੇਦਾਰ ਭਿੰਦਰਪਾਲ ਸਿੰਘ ਨੇ ਦੱਸਿਆ ਕਿ ਜ਼ਿਲਾ ਪੁਲਸ ਵੱਲੋਂ ਨਸ਼ਿਅਾਂ ਖਿਲਾਫ ਵਿੱਢੀ ਮੁਹਿੰਮ ਤਹਿਤ ਬੀਤੇ ਦਿਨੀਂ ਜਦੋਂ ਉਹ ਪਿੰਡ ਰਤਨਹੇਡ਼ੀ (ਨੇਡ਼ੇ ਘੱਗਰ  ਪੁਲ) ਕੋਲ ਗਸ਼ਤ ਕਰ ਰਹੇ ਸਨ ਤਾਂ ਇਸ ਦੌਰਾਨ ਗੂਹਲਾ (ਹਰਿਆਣਾ) ਵੱਲੋਂ ਆ ਰਹੀ ਇਕ ਆਲਟੋ ਕਾਰ ਨੂੰ ਰੋਕਣ ਦਾ ਇਸ਼ਾਰਾ ਕੀਤਾ ਤਾਂ  ਚਾਲਕ ਕਾਰ ਨੂੰ ਮੋਡ਼ ਕੇ ਦੌਡ਼ਨ ਦੀ ਕੋਸ਼ਿਸ਼ ਕਰਨ ਲੱਗਾ। ਪੁਲਸ ਨੇ ਫੁਰਤੀ ਨਾਲ ਕਾਰ ਚਾਲਕ ਸਣੇ 2 ਵਿਅਕਤੀਆਂ ਨੂੰ ਕਾਬੂ ਕਰ ਲਿਆ। ਤਲਾਸ਼ੀ ਲੈਣ ’ਤੇ ਕਾਰ ਵਿਚੋਂ 2 ਕਿਲੋ ਅਫੀਮ ਬਰਾਮਦ ਹੋਈ। ਦੋਵੇਂ ਕਾਬੂ ਕੀਤੇ ਨੌਜਵਾਨਾਂ ਦੀ ਪਛਾਣ ਪ੍ਰਭਜੋਤ ਸਿੰਘ ਵਾਸੀ ਪਿੰਡ ਨਿਮਨਾਬਾਦ ਜ਼ਿਲਾ ਜੀਂਦ (ਹਰਿਆਣਾ), ਨਾਜ਼ਰ ਸਿੰਘ ਪਿੰਡ ਲਾਹੌਰੀ ਜ਼ਿਲਾ ਬਰੇਲੀ (ਯੂ. ਪੀ.) ਵਜੋਂ ਹੋਈ ਹੈ। ਦੋਵਾਂ ਦੋਸ਼ੀਆਂ ਖਿਲਾਫ ਨਸ਼ਾ ਐਕਟ ਦੀਆਂ ਧਾਰਾਵਾਂ ਸਣੇ ਮਾਮਲਾ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।